ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ Jeremy Henson

ਇਸ ਯਾਤਰਾ ਦੌਰਾਨ ਯਾਤਰੀ ਚੰਦਰਮਾ ਦਾ ਚੱਕਰ ਲਗਾਉਣਗੇ ਅਤੇ ਧਰਤੀ ਤੋਂ ਦੂਰ ਪੁਲਾੜ ਵਿੱਚ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨਗੇ। ਇਹ ਅਭਿਆਨ ਭਵਿੱਖ ਵਿੱਚ ਮਨੁੱਖੀ ਯਾਤਰਾਵਾਂ ਨੂੰ ਚੰਦਰਮਾ ਤੱਕ ਭੇਜਣ ਵਾਸਤੇ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

By :  Gill
Update: 2026-04-01 12:25 GMT

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

ਵੈਨਕੂਵਰ, 1 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਪੁਲਾੜ ਯਾਤਰੀ ਜੇਰਮੀ ਹੈਨਸਨ ਨੂੰ ਚੰਦਰਮਾ ਦੇ ਆਲੇ-ਦੁਆਲੇ ਯਾਤਰਾ ਕਰਨ ਵਾਲੇ ਅਭਿਆਨ ਲਈ ਚੁਣਿਆ ਗਿਆ ਹੈ। ਉਹ ਇਸ ਦੌਰਾਨ ਪੁਲਾੜ ਵਿੱਚ ਤਕਰੀਬਨ10 ਦਿਨ ਤਿੰਨ ਹੋਰ ਸਾਥੀਆਂ ਨਾਲ ਰਹਿਣਗੇ।

ਇਸ ਯਾਤਰਾ ਦੌਰਾਨ ਯਾਤਰੀ ਚੰਦਰਮਾ ਦਾ ਚੱਕਰ ਲਗਾਉਣਗੇ ਅਤੇ ਧਰਤੀ ਤੋਂ ਦੂਰ ਪੁਲਾੜ ਵਿੱਚ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨਗੇ। ਇਹ ਅਭਿਆਨ ਭਵਿੱਖ ਵਿੱਚ ਮਨੁੱਖੀ ਯਾਤਰਾਵਾਂ ਨੂੰ ਚੰਦਰਮਾ ਤੱਕ ਭੇਜਣ ਵਾਸਤੇ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਹ ਕੈਨੇਡਾ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਜੇਰਮੀ ਹੈਨਸਨ ਇਸ ਕਿਸਮ ਦੇ ਚੰਦਰਮਾ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਕੈਨੇਡੀਅਨ ਬਣਨ ਜਾ ਰਹੇ ਹਨ।

Tags:    

Similar News