ਕੈਨੇਡਾ : 4 ਜਵਾਕਾਂ ਦੇ ਪਿਤਾ ਦਾ ਕਤਲ ਕਰਨ ਵਾਲੇ ਗ੍ਰਿਫ਼ਤਾਰ

ਵੌਅਨ ਦੇ ਕਲਾਈਨਬਰਗ ਇਲਾਕੇ ਵਿਚ ਚਾਰ ਬੱਚਿਆਂ ਦੇ ਪਿਉ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਯਾਰਕ ਰੀਜਨਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

Update: 2025-11-13 13:20 GMT

ਵੌਅਨ : ਵੌਅਨ ਦੇ ਕਲਾਈਨਬਰਗ ਇਲਾਕੇ ਵਿਚ ਚਾਰ ਬੱਚਿਆਂ ਦੇ ਪਿਉ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਯਾਰਕ ਰੀਜਨਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਟੋਰਾਂਟੋ ਤੋਂ ਚੋਰੀ ਕੀਤੀ ਗੱਡੀ ਵਿਚ ਸਵਾਰ ਹੋ ਕੇ ਸ਼ੱਕੀ, ਅਬਦੁਲ ਅਲੀਮ ਫ਼ਾਰੂਕੀ ਦੇ ਘਰ ਪੁੱਜੇ ਸਨ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖ਼ਤ ਮਿਸੀਸਾਗਾ ਦੇ ਆਮਿਰ ਵਿਅਮ ਮੁਹੰਮਦ ਅਬੂਹਮੇਦ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 16 ਸਾਲ ਦੇ ਦੋ ਅੱਲ੍ਹੜ ਵੀ ਕਾਬੂ ਕੀਤੇ ਗਏ ਜਿਨ੍ਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਲਹਿੰਦੇ ਪੰਜਾਬ ਦੇ ਅਲੀਮ ਫ਼ਾਰੂਕੀ ਦੀ ਸਤੰਬਰ ਵਿਚ ਹੋਈ ਸੀ ਹੱਤਿਆ

ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਟੋਰਾਂਟੋ ਅਤੇ ਮਿਸੀਸਾਗਾ ਵਿਚ ਪੰਜ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਇਹ ਕਾਰਵਾਈ ਸੰਭਵ ਹੋ ਸਕੀ। ਗ੍ਰਿਫ਼ਤਾਰੀਆਂ ਮਗਰੋਂ ਅਲੀਮ ਫ਼ਾਰੂਕੀ ਦੇ ਭਰਾ ਨਈਮ ਫਾਰੂਕੀ ਨੇ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਦੱਸ ਦੇਈਏ ਕਿ ਘਰ ਵਿਚ ਘੁਸਪੈਠ ਦੀ ਇਹ ਵਾਰਦਾਤ ਸਾਧਾਰਣ ਚੋਰ-ਲੁਟੇਰਿਆਂ ਦੀ ਹਰਕਤ ਮਹਿਸੂਸ ਨਹੀਂ ਹੁੰਦੀ ਅਤੇ ਜਬਰੀ ਵਸੂਲੀ ਦਾ ਮਾਮਲਾ ਹੋਣ ਬਾਰੇ ਸ਼ੱਕ ਜ਼ਾਹਰ ਕੀਤਾ ਗਿਆ। ਫ਼ਾਰੂਕੀ ਪਰਵਾਰ ਦੇ ਇਕ ਦੋਸਤ ਵਸੀਬ ਢੀਂਡਸਾ ਮੁਤਾਬਕ ਅਲੀਮ ਫਾਰੂਕੀ ਤਿੰਨ ਧੀਆਂ ਅਤੇ ਇਕ ਬੇਟੇ ਦਾ ਪਿਤਾ ਸੀ। ਉਸ ਵਰਗਾ ਦੋਸਤ ਮਿਲਣਾ ਬੇਹੱਦ ਮੁਸ਼ਕਲ ਹੈ ਜਿਸ ਦੇ ਚਿਹਰੇ ’ਤੇ ਹਮੇਸ਼ਾ ਹਾਸਾ ਹੀ ਨਜ਼ਰ ਆਉਂਦਾ। ਵੌਅਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਵੀ ਯਾਰਕ ਰੀਜਨਲ ਪੁਲਿਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੜੀ ਮਿਹਨਤ ਦੇ ਆਧਾਰ ’ਤੇ ਸ਼ੱਕੀਆਂ ਨੂੰ ਜੇਲ ਵਿਚ ਡੱਕਿਆ ਅਤੇ ਹੁਣ ਪੀੜਤ ਪਰਵਾਰ ਨੂੰ ਇਨਸਾਫ਼ ਮਿਲ ਸਕੇਗਾ।

Tags:    

Similar News