ਕੈਨੇਡਾ : ਪੰਜਾਬੀ ਗੈਂਗਸਟਰ ਬਰਿੰਦਰ ਧਾਲੀਵਾਲ ’ਤੇ ਕਾਤਲਾਨਾ ਹਮਲਾ

ਕੈਨੇਡਾ ਵਿਚ ਪੰਜਾਬੀ ਗੈਂਗਸਟਰ ਬਰਿੰਦਰ ਧਾਲੀਵਾਲ ’ਤੇ ਕਾਤਲਾਨਾ ਹਮਲਾ ਹੋਣ ਦੀ ਰਿਪੋਰਟ ਹੈ।;

Update: 2024-09-23 12:11 GMT

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰ ਬਰਿੰਦਰ ਧਾਲੀਵਾਲ ’ਤੇ ਕਾਤਲਾਨਾ ਹਮਲਾ ਹੋਣ ਦੀ ਰਿਪੋਰਟ ਹੈ। ਬੀ.ਸੀ. ਦੇ ਲੈਂਗਲੀ ਵਿਖੇ ਵਾਪਰੀ ਵਾਰਦਾਤ ਦੌਰਾਨ ਬਰਿੰਦਰ ਧਾਲੀਵਾਲ ਦੇ ਦੋ ਗੋਲੀਆਂ ਵੱਜੀਆਂ ਜਦਕਿ ਹਮਲਾਵਰ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ। ਲੈਂਗਲੀ ਆਰ.ਸੀ.ਐਮ.ਪੀ. ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਵਾਰਦਾਤ ਵਿਚ ਕਈ ਜਣੇ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਬਰਿੰਦਰ ਧਾਲੀਵਾਲ ਆਪਣੇ ਮਾਪਿਆਂ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸ ’ਤੇ ਹਮਲਾ ਹੋਇਆ। ਬਰਿੰਦਰ ਧਾਲੀਵਾਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

2 ਗੋਲੀਆਂ ਲੱਗੀਆਂ, ਹਸਪਤਾਲ ਦਾਖਲ

ਕਿਸੇ ਵੇਲੇ ਰੈਡ ਸਕੌਰਪੀਅਨਜ਼ ਅਤੇ ਬੈਕਨ ਬ੍ਰਦਰਜ਼ ਵਰਗੇ ਗਿਰੋਹਾਂ ਨਾਲ ਸਬੰਧਤ ਰਹੇ ਬਰਿੰਦਰ ਧਾਲੀਵਾਲ ਦਾ ਕਤਲ ਕਰਨ ਸੰਭਾਵਤ ਤੌਰ ’ਤੇ ਕਈ ਜਣੇ ਆਏ ਸਨ ਅਤੇ ਉਸ ਨਾਲ ਵੀ ਕਈ ਜਣੇ ਹੋਣ ਕਾਰਨ ਹਮਲਾਵਰਾਂ ਦੇ ਮਨਸੂਬੇ ਪੂਰੇ ਨਾ ਹੋ ਸਕੇ। ਆਰ.ਸੀ.ਐਮ.ਪੀ. ਨੇ ਦੱਸਿਆ ਕਿ 78 ਬੀ ਐਵੇਨਿਊ ਨੇੜੇ 208 ਸਟ੍ਰੀਟ ’ਤੇ ਕਾਲੇ ਰੰਗ ਦੀ ਫੌਕਸਵੈਗਨ ਐਸ.ਯੂ.ਵੀ. ਨੂੰ ਰੋਕਿਆ ਗਿਆ ਜਿਸ ਵਿਚ ਬਰਿੰਦਰ ਧਾਲੀਵਾਲ ਜ਼ਖਮੀ ਹਾਲਤ ਵਿਚ ਮਿਲਿਆ। ਦੂਜੇ ਪਾਸੇ ਮੌਕਾ ਏ ਵਾਰਦਾਤ ’ਤੇ ਮਰਨ ਵਾਲਾ ਸ਼ਖਸ ਐਲਬਰਟਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਮਰਨ ਵਾਲੇ ਸ਼ਖਸ ਦਾ ਅਪਰਾਧਕ ਪਿਛੋਕੜ ਸੀ ਅਤੇ ਇਹ ਵਾਰਦਾਤ ਬੀ.ਸੀ. ਵਿਚ ਗਿਰੋਹਾਂ ਦਰਮਿਆਨ ਚੱਲ ਰਹੇ ਟਕਰਾਅ ਦਾ ਹੀ ਨਤੀਜਾ ਹੈ।

ਮੁਕਾਬਲੇ ਵਿਚ ਮਾਰਿਆ ਗਿਆ ਹਮਲਾਵਰ

ਸਟਾਫ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਇਕੱਤਰ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਗਈ ਹੈ। ਆਈ ਹਿਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਕੋਲ ਇਸ ਵਾਰਦਤਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 1877 551 4448 ’ਤੇ ਸੰਪਰਕ ਕਰ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬਰਿੰਦਰ ਧਾਲੀਵਾਲ ਉਨ੍ਹਾਂ ਗੈਂਗਸਟਰਾਂ ਵਿਚੋਂ ਇਕ ਹੈ ਜਿਨ੍ਹਾਂ ਦੀਆਂ ਤਸਵੀਰਾਂ ਕੌਂਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਸਾਂਝੇ ਤੌਰ ’ਤੇ ਪ੍ਰਕਾਸ਼ਤ ਕੀਤੀਆਂ ਗਈਆਂ। ਬਰਿੰਦਰ ਧਾਲੀਵਾਲ ਦੇ ਛੋਟੇ ਭਰਾ ਮਨਿੰਦਰ ਧਾਲੀਵਾਲ ਦਾ ਵਿਸਲਰ ਵਿਖੇ ਇਕ ਹੋਟਲ ਦੇ ਬਾਹਰ ਕਤਲ ਕਰ ਦਿਤਾ ਗਿਆ ਸੀ ਜਦਕਿ ਇਕ ਹੋਰ ਭਰਾ ਹਰਪ੍ਰੀਤ ਧਾਲੀਵਾਲ ਦੀ ਅਪ੍ਰੈਲ 2021 ਵਿਚ ਵੈਨਕੂਵਰ ਦੇ ਕੋਲ ਹਾਰਬਰ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ।

Tags:    

Similar News