Canada : 400 ਕਿਲੋ gold ਲੁੱਟਣ ਦੀ ਸਜ਼ਾ 4 ਸਾਲ

ਕੈਨੇਡੀਅਨ ਇਤਿਹਾਸ ਦੇ ਸਭ ਤੋਂ ਵੱਡੇ ਡਾਕੇ ਦਾ ਦੋਸ਼ੀ ਸਿਰਫ਼ 4 ਸਾਲ ਜੇਲ ਵਿਚ ਰਹੇਗਾ

Update: 2026-04-09 12:11 GMT

ਬਰੈਂਪਟਨ : ਕੈਨੇਡੀਅਨ ਇਤਿਹਾਸ ਦੇ ਸਭ ਤੋਂ ਵੱਡੇ ਡਾਕੇ ਦਾ ਦੋਸ਼ੀ ਸਿਰਫ਼ 4 ਸਾਲ ਜੇਲ ਵਿਚ ਰਹੇਗਾ। ਜੀ ਹਾਂ, 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਅਰਸਲਾਨ ਚੌਧਰੀ ਨੂੰ ਸਜ਼ਾ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਅਦਾਲਤ ਵੱਲੋਂ ਸੋਨੇ ਦੀ ਕੀਮਤ ਵਜੋਂ 22 ਮਿਲੀਅਨ ਡਾਲਰ ਵਾਪਸ ਕਰਨ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਜਸਟਿਸ ਸ਼ੈਨਨ ਮੈਕਫ਼ਰਸਨ ਨੇ ਆਪਣੇ ਫ਼ੈਸਲੇ ਵਿਚ ਕਿਹਾ, ‘‘ਅਰਸਲਾਨ ਚੌਧਰੀ ਨੇ ਏਅਰ ਕੈਨੇਡਾ ਦੇ ਮੁਲਾਜ਼ਮਾਂ ਨਾਲ ਸੰਪਰਕ ਕਰਦਿਆਂ ਸੋਨੇ ਵਾਲੇ ਬਕਸਿਆਂ ਦੀ ਪਛਾਣ ਕੀਤੀ ਅਤੇ ਸੋਨਾ ਲਿਜਾਣ ਵਾਸਤੇ ਡਰਾਈਵਰ ਦਾ ਪ੍ਰਬੰਧ ਕੀਤਾ। ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੁੱਟੇ ਸੋਨੇ ਵਿਚੋਂ ਕੁਝ ਹਿੱਸਾ ਅਰਸਲਾਨ ਚੌਧਰੀ ਨੇ ਆਪਣੇ ਕੋਲ ਰੱਖ ਲਿਆ ਅਤੇ ਇਸ ਨੂੰ ਪਿਘਲਾਉਣ ਦੇ ਪ੍ਰਬੰਧ ਕੀਤੇ।’’ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਰਸਲਾਨ ਚੌਧਰੀ ਦੇ ਘਰੋਂ 10 ਮਿਲੀਅਨ ਡਾਲਰ ਦੀਆਂ ਵੰਡੀਆਂ ਪਾਏ ਜਾਣ ਵੱਲ ਇਸ਼ਾਰਾ ਕਰਦਾ ਕਾਗਜ਼ ਦਾ ਇਕ ਟੁਕੜਾ ਬਰਾਮਦ ਕੀਤਾ ਗਿਆ ਜਿਸ ਵਿਚੋਂ 5 ਮਿਲੀਅਨ ਡਾਲਰ ਇਕ ਅਣਪਛਾਤੇ ਗਰੁੱਪ ਨੂੰ ਦਿਤੇ ਗਏ ਜਦਕਿ 10 ਲੱਖ ਡਾਲਰ ਦੀ ਰਕਮ ਬੌਸ ਨੂੰ ਭੇਜਣ ਦਾ ਜ਼ਿਕਰ ਮਿਲਦਾ ਹੈ।

22 ਮਿਲੀਅਨ ਡਾਲਰ ਵਾਪਸ ਕਰਨ ਦੇ ਹੁਕਮ

ਢਾਈ ਲੱਖ ਡਾਲਰ ਕੌਂਡੋ ਵਾਸਤੇ ਅਦਾ ਕੀਤੇ ਅਤੇ 2 ਲੱਖ ਡਾਲਰ ਦੀ ਰਕਮ ਟੌਮੀ ਨਾਂ ਦੇ ਸ਼ਖਸ ਨੂੰ ਦਿਤੀ। ਇਸ ਤੋਂ ਇਲਾਵਾ ਡੇਢ ਲੱਖ ਡਾਲਰ ਡਰਾਈਵਰ ਨੂੰ ਦਿਤੇ ਜਦਕਿ 80 ਹਜ਼ਾਰ ਡਾਲਰ ਕਿਸ਼ਤੀ ਵਾਸਤੇ ਖਰਚ ਕੀਤੇ। 40 ਹਜ਼ਾਰ ਡਾਲਰ ਮਾਪਿਆਂ ਨੂੰ ਦਿਤੇ ਹੋਣ ਦਾ ਜ਼ਿਕਰ ਵੀ ਕਾਗਜ਼ ਵਿਚ ਮਿਲਦਾ ਹੈ। ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ ਸੋਨਾ ਅੱਜ ਤੱਕ ਬਰਾਮਦ ਨਹੀਂ ਹੋ ਸਕਿਆ ਪਰ ਬਰੈਂਪਟਨ ਦੀ ਜੱਜ ਨੇ ਅਰਸਲਾਨ ਚੌਧਰੀ ਨੂੰ ਸੱਤ ਸਾਲ ਵਾਸਤੇ ਜੇਲ ਭੇਜਣ ਦੀ ਮੰਗ ਰੱਦ ਕਰ ਦਿਤੀ। ਜਸਟਿਸ ਸ਼ੈਨਨ ਮੈਕਫ਼ਰਸਨ ਨੇ ਕਿਹਾ ਕਿ ਚੌਧਰੀ ਨੇ ਕੈਨੇਡਾ ਤੋਂ ਬਾਹਰ ਹੋਣ ਦੇ ਬਾਵਜੂਦ ਵਾਪਸੀ ਕਰਨ ਦਾ ਫ਼ੈਸਲਾ ਲਿਆ ਜਦਕਿ ਉਸ ਨੂੰ ਵਾਪਸੀ ਵਾਸਤੇ ਮਜਬੂਰ ਨਹੀਂ ਸੀ ਕੀਤਾ ਜਾ ਸਕਦਾ। ਉਹ ਕੈਨੇਡੀਅਨ ਜਸਟਿਸ ਸਿਸਟਮ ਦੀ ਪਹੁੰਚ ਤੋਂ ਬਾਹਰ ਸੀ ਪਰ ਇਸ ਦੇ ਬਾਵਜੂਦ ਆਪਣੇ ਕੀਤੇ ਦੀ ਸਜ਼ਾ ਭੁਗਤਣ ਦਾ ਮਨਾ ਬਣਾਇਆ।

ਪੁਲਿਸ ਨੂੰ ਅੱਜ ਤੱਕ ਨਹੀਂ ਮਿਲਿਆ ਸੋਨਾ

ਕੈਨੇਡਾ ਆਉਣ ਤੋਂ ਪਹਿਲਾਂ ਪੁਲਿਸ ਨੂੰ ਇਤਲਾਹ ਦਿਤੀ ਅਤੇ ਬਗੈਰ ਕਿਸੇ ਦਬਾਅ ਤੋਂ ਆਪਣਾ ਗੁਨਾਹ ਕਬੂਲ ਕੀਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਰਸਲਾਨ ਚੌਧਰੀ ਨੂੰ ਸੋਨਾ ਆਪਸ ਵਿਚ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਮਿਸੀਸਾਗਾ ਦੇ ਇਕ ਸੁਨਿਆਰੇ ਤੋਂ ਕੁਝ ਸੋਨਾ ਮੈਲਟ ਕਰਵਾਇਆ ਗਿਆ। 14 ਸਤੰਬਰ 2023 ਨੂੰ ਚੌਧਰੀ ਦੇ ਘਰ ’ਤੇ ਛਾਪੇ ਦੌਰਾਲ 1 ਲੱਖ 54 ਹਜ਼ਾਰ ਨਕਦ ਅਤੇ ਕੁਝ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ । 3 ਦਸੰਬਰ 2023 ਨੂੰ ਚੌਧਰੀ ਆਪਣੇ ਮਾਪਿਆਂ ਅਤੇ ਭੈਣ ਨੂੰ ਇਹ ਕਹਿ ਕੇ ਘਰੋਂ ਰਵਾਨਾ ਹੋਇਆ ਕਿ ਉਹ ਦੁਬਈ ਜਾ ਰਿਹਾ ਹੈ। 2.25 ਕਰੋੜ ਡਾਲਰ ਮੁੱਲ ਵਾਲਾ ਸੋਨਾ ਲੁੱਟਣ ਦਾ ਇਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਇਸ ਵੇਲੇ ਮੋਹਾਲੀ ਵਿਖੇ ਰਹਿ ਰਿਹਾ ਹੈ ਅਤੇ ਕੈਨੇਡਾ ਸਰਕਾਰ ਉਸ ਦੀ ਹਵਾਲਗੀ ਵਾਸਤੇ ਭਾਰਤ ਸਰਕਾਰ ਨਾਲ ਸੰਪਰਕ ਕਰ ਚੁੱਕੀ ਹੈ। ਸਿਮਰਨਪ੍ਰੀਤ ਪਨੇਸਰ ਏਅਰ ਕੈਨੇਡਾ ਦੇ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ ਜਦੋਂ ਵਾਰਦਾਤ ਵਾਪਰੀ। ਪਨੇਸਰ ਤੋਂ ਇਲਾਵਾ ਪਰਮਪਾਲ ਸਿੱਧੂ ਵੀ ਏਅਰ ਕੈਨੇਡਾ ਦਾ ਮੁਲਾਜ਼ਮ ਦੱਸਿਆ ਗਿਆ ਜਦਕਿ ਬਰੈਂਪਟਨ ਦਾ ਅਮਿਤ ਜਲੋਟਾ, ਜਾਰਜਟਾਊਨ ਦਾ ਅਮਾਦ ਚੌਧਰੀ, ਟੋਰਾਂਟੋ ਦਾ ਅਲੀ ਰਜ਼ਾ, ਬਰੈਂਪਟਨ ਦਾ ਪੀ. ਪਰਮਾÇਲੰਗਮ ਅਤੇ ਅਰਚਿਤ ਗਰੋਵਰ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਰਹੇ।

Tags:    

Similar News