ਕੈਨੇਡਾ ਵੱਲੋਂ 32 ਹਜ਼ਾਰ ਪ੍ਰਵਾਸੀਆਂ ਵਾਸਤੇ ਨਵੀਂ ਯੋਜਨਾ

ਕੈਨੇਡਾ ਸਰਕਾਰ ਵੱਲੋਂ 32 ਹਜ਼ਾਰ ਕੌਮਾਂਤਰੀ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨੂੰ ਫ਼ੌਰਨ ਕ੍ਰਿਡੈਂਸ਼ਲ ਰੈਕੋਗਨਿਸ਼ਨ ਪ੍ਰੋਗਰਾਮ ਅਧੀਨ ਵਸਾਉਣ ਦਾ ਟੀਚਾ ਮਿੱਥਿਆ ਗਿਆ ਹੈ

Update: 2026-04-07 12:38 GMT

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ 32 ਹਜ਼ਾਰ ਕੌਮਾਂਤਰੀ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨੂੰ ਫ਼ੌਰਨ ਕ੍ਰਿਡੈਂਸ਼ਲ ਰੈਕੋਗਨਿਸ਼ਨ ਪ੍ਰੋਗਰਾਮ ਅਧੀਨ ਵਸਾਉਣ ਦਾ ਟੀਚਾ ਮਿੱਥਿਆ ਗਿਆ ਹੈ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੇ ਦੱਸਿਆ ਕਿ ਹੈਲਥ ਕੇਅਰ ਅਤੇ ਕੰਸਟ੍ਰਕਸ਼ਨ ਸੈਕਟਰ ਸਣੇ ਵੱਖ ਵੱਖ ਖੇਤਰਾਂ ਨਾਲ 58 ਸਮਝੌਤੇ ਕਰਦਿਆਂ ਵਿਦੇਸ਼ਾਂ ਵਿਚ ਹਾਸਲ ਸਿੱਖਿਆ ਨੂੰ ਕੈਨੇਡਾ ਵਿਚ ਮਾਨਤਾ ਦਿਵਾਈ ਜਾਵੇਗੀ। ਫ਼ੈਡਰਲ ਸਰਕਾਰ ਦੀਆਂ ਭਾਈਵਾਲ ਏਜੰਸੀਆਂ ਜਿਨ੍ਹਾਂ ਵਿਚ ਸੂਬਾ ਸਰਕਾਰਾਂ, ਰੈਗੁਲੇਟਰੀ ਬੌਡੀਜ਼ ਅਤੇ ਹੋਰ ਕੌਮੀ ਐਸੋਸੀਏਸ਼ਨਾਂ ਸ਼ਾਮਲ ਹਨ, ਵੱਲੋਂ ਨਵੇਂ ਆਏ ਪ੍ਰਵਾਸੀਆਂ ਨੂੰ ਵੱਖ ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਕੌਮਾਂਤਰੀ ਸਿਖਲਾਈ ਨੂੰ ਮਿਲੇਗੀ ਪ੍ਰਵਾਨਗੀ

ਇਥੋਂ ਤੱਕ ਕਿ ਐਫ਼.ਸੀ.ਆਰ. ਲੋਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਜੋ 15 ਹਜ਼ਾਰ ਡਾਲਰ ਤੋੀ 30 ਹਜ਼ਾਰ ਡਾਲਰ ਦਰਮਿਆਨ ਹੋ ਸਕਦੀ ਹੈ ਅਤੇ ਇਸ ਦੀ ਵਰਤੋਂ ਯੋਗਤਾ ਪ੍ਰੀਖਿਆ ਅਤੇ ਲਾਇਸੰਸ ਦੀ ਫ਼ੀਸ ਅਦਾ ਕਰਨ ਵਾਸਤੇ ਕੀਤਾ ਜਾ ਸਕਦੀ ਹੈ। ਇਸ ਤੋਂ ਇਲਾਵਾ ਵਧੇਰੇ ਸਿੱਖਿਆ ਜਾਂ ਟ੍ਰੇਨਿੰਗ ਵਾਸਤੇ ਵੀ ਰਕਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫ਼ੌਰਨ ਕ੍ਰਿਡੈਂਸ਼ਲ ਰੈਕੋਗਨਿਸ਼ਨ ਐਕਸ਼ਨ ਫੰਡ ਵਾਸਤੇ ਫ਼ੈਡਰਲ ਸਰਕਾਰ ਵੱਲੋਂ ਆਉਂਦੇ ਪੰਜ ਸਾਲ ਦੌਰਾਨ 97 ਮਿਲੀਅਨ ਡਾਲਰ ਖਰਚ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਗਈ ਹੈ। 2026-27 ਦੀ ਯੋਜਨਾ ਤਹਿਤ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕਰਦਿਆਂ ਕੌਮਾਤਰੀ ਸਿੱਖਿਆ ਦੇ ਰਾਹ ਵਿਚ ਆਉਣ ਵਾਲੇ ਅੜਿੱਕੇ ਖਤਮ ਕੀਤੇ ਜਾਣਗੇ ਅਤੇ ਬੇਹੱਦ ਮੰਗ ਵਾਲੇ ਕਿੱਤਿਆਂ ਵਿਚ ਨਵੇਂ ਪ੍ਰਵਾਸੀਆਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕੇਗਾ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਪ੍ਰੀ-ਅਰਾਈਵਲ ਸੇਵਾਵਾਂ ਵਜੋਂ ਨੌਕਰੀ ਦੀ ਭਾਲ ਕਰਨ ਵਿਚ ਮਦਦ ਕੀਤੀ ਜਾਂਦੀ ਹੈ ਜਦਕਿ ਕੈਨੇਡਾ ਪੁੱਜਣ ਤੋਂ ਪਹਿਲਾਂ ਮੁਕੰਮਲ ਰਾਹ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਨਵੇਂ ਆਏ ਪ੍ਰਵਾਸੀਆਂ ਨੂੰ ਲਾਇਸੰਸ ਤਿਆਰ ਕਰਵਾਉਣ, ਰੁਜ਼ਗਾਰ ਜਾਂ ਵਸੇਬੇ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਆਉਂਦੀ।

Tags:    

Similar News