ਬਰੈਂਪਟਨ ਦੇ ਘਰ ਨੂੰ ਲੱਗੀ ਅੱਗ, 2 ਜ਼ਖਮੀ
ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਵਿਚ ਐਤਵਾਰ ਸ਼ਾਮ ਅੱਗ ਦੇ ਭਾਂਬੜ ਉਠਦੇ ਨਜ਼ਰ ਆਏ।
ਬਰੈਂਪਟਨ : ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਵਿਚ ਐਤਵਾਰ ਸ਼ਾਮ ਅੱਗ ਦੇ ਭਾਂਬੜ ਉਠਦੇ ਨਜ਼ਰ ਆਏ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਮੈਕਵੀਨ ਡਰਾਈਵ ਅਤੇ ਐਬੇਨਜ਼ਰ ਰੋਡ ’ਤੇ ਸਥਿਤ ਇਕ ਘਰ ਵਿਚ ਸ਼ਾਮ ਤਕਰੀਬਨ 5 ਵਜੇ ਅੱਗ ਲੱਗਣ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਫਾਇਰ ਫਾਈਟਰਜ਼ ਨੇ ਦੋ ਜਣਿਆਂ ਨੂੰ ਘਰ ਵਿਚੋਂ ਕੱਢਿਆ ਜਿਨ੍ਹਾਂ ਵਿਚੋਂ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਉਸ ਦਾ ਸਾਥੀ ਮਾਮੂਲੀ ਤੌਰ ’ਤੇ ਝੁਲਸਿਆ। ਮੌਕੇ ਦੀਆਂ ਤਸਵੀਰਾਂ ਵਿਚ ਸੰਘਣਾ ਧੂੰਆਂ ਉਠਦਾ ਦੇਖਿਆ ਜਾ ਸਕਦਾ ਹੈ। ਉਧਰ ਫਾਇਰ ਫਾਈਟਰਜ਼ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਹੈਮਿਲਟਨ ਦੇ ਡੰਡਾਸ ਇਲਾਕੇ ਵਿਚ ਗੋਲਬਾਰੀ ਦੌਰਾਨ ਇਕ ਹਲਾਕ
ਦੂਜੇ ਪਾਸੇ ਹੈਮਿਲਟਨ ਦੇ ਡੰਡਾਸ ਇਲਾਕੇ ਵਿਚ ਐਤਵਾਰ ਨੂੰ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗਵਰਨਰਜ਼ ਰੋਡ ’ਤੇ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਐਮਰਜੰਸੀ ਕਾਮਿਆਂ ਵੱਲੋਂ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਜਾਂਚਕਰਤਾਵਾਂ ਵੱਲੋਂ ਫਿਲਹਾਲ ਸ਼ੱਕੀ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ 30 ਡਵੀਜ਼ਨ ਦੇ ਸਟਾਫ਼ ਸਾਰਜੈਂਟ ਨਾਲ 905 546 3886 ’ਤੇ ਸੰਪਰਕ ਕੀਤਾ ਜਾਵੇ।