ਇਟੋਬੀਕੋ ਦੇ ਘਰ ਵਿਚੋਂ ਮਿਲੀਆਂ 2 ਔਰਤਾਂ ਦੀਆਂ ਲਾਸ਼ਾਂ
ਇਟੋਬੀਕੋ ਦੇ ਇਕ ਘਰ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਟੋਰਾਂਟੋ ਪੁਲਿਸ 33 ਸਾਲ ਦੇ ਸ਼ੱਕੀ ਦੀ ਭਾਲ ਕਰ ਰਹੀ ਹੈ ਜੋ ਦੋਹਾਂ ਔਰਤਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।;
ਟੋਰਾਂਟੋ : ਇਟੋਬੀਕੋ ਦੇ ਇਕ ਘਰ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਟੋਰਾਂਟੋ ਪੁਲਿਸ 33 ਸਾਲ ਦੇ ਸ਼ੱਕੀ ਦੀ ਭਾਲ ਕਰ ਰਹੀ ਹੈ ਜੋ ਦੋਹਾਂ ਔਰਤਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਡਿਟੈਕਟਿਕ ਸਾਰਜੈਂਟ ਜੈਸਨ ਡੇਵਿਸ ਨੇ ਦੱਸਿਆ ਕਿ ਪਰਵਾਰ ਦੇ ਇਕ ਮੈਂਬਰ ਵੱਲੋਂ ਸ਼ੱਕ ਹੋਣ ’ਤੇ ਪੁਲਿਸ ਨੂੰ ਸੱਦਿਆ ਗਿਆ।
ਟੋਰਾਂਟੋ ਪੁਲਿਸ ਕਰ ਰਹੀ 33 ਸਾਲ ਦੇ ਸ਼ੱਕੀ ਦੀ ਭਾਲ
ਸ਼ੈਲਡਨ ਅਤੇ ਸਿਲਵਰਕ੍ਰੈਸਟ ਐਵੇਨਿਊ ਵਿਖੇ ਸਥਿਤ ਘਰ ਵਿਚ ਪੁਲਿਸ ਅਫਸਰ ਪੁੱਜੇ ਤਾਂ ਦੋ ਔਰਤਾਂ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਨ੍ਹਾਂ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਟੋਰਾਂਟੋ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਔਰਤ ਦੇ ਜ਼ਖਮੀ ਕਿਵੇਂ ਹੋਈਆਂ ਅਤੇ ਉਨ੍ਹਾਂ ਦੀ ਸ਼ਨਾਖਤ ਜਾਂ ਉਮਰ ਕਿੰਨੀ ਸੀ। ਪੁਲਿਸ 33 ਸਾਲ ਦੇ ਜੋਸਫ ਅਯਾਲਾ ਦੀ ਭਾਲ ਵਿਚ ਜੁਟ ਗਈ ਜਿਸ ਦਾ ਕੱਦ 5 ਫੁੱਟ 11 ਇੰਚ ਅਤੇ ਸਿਰ ਗੰਜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਸ਼ੱਕੀ ਨਜ਼ਰ ਆਵੇ ਤਾਂ ਉੂਸ ਦੇ ਨੇੜੇ ਜਾਣ ਦਾ ਯਤਨ ਬਿਲਕੁਲ ਨਾ ਕੀਤਾ ਜਾਵੇ ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ।