ਭਾਈ ਰਾਜੋਆਣਾ ਦੇ ਵੱਡੇ ਭਰਾ ਦਾ ਕੈਨੇਡਾ ਵਿਚ ਅਕਾਲ ਚਲਾਣਾ
ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਡਾ ਭਰਾ ਕੁਲਵੰਤ ਸਿੰਘ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ।;
By : Upjit Singh
Update: 2024-11-09 11:07 GMT
ਵਿੰਨੀਪੈਗ : ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਡਾ ਭਰਾ ਕੁਲਵੰਤ ਸਿੰਘ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਵਿੰਨੀਪੈਗ ਆਏ ਸਨ ਅਤੇ ਇਸੇ ਦੌਰਾਨ ਤਬੀਅਤ ਵਿਗੜਨ ਮਗਰੋਂ ਸਦੀਵੀ ਵਿਛੋੜਾ ਦੇ ਗਏ।
ਵਿੰਨੀਪੈਗ ਵਿਖੇ ਪੁੱਤਰ ਨੂੰ ਮਿਲਣ ਪੁੱਜੇ ਸਨ ਕੁਲਵੰਤ ਸਿੰਘ
ਪਰਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਦਾ ਅੰਤਮ ਸਸਕਾਰ ਵਿੰਨੀਪੈਗ ਵਿਖੇ ਹੀ ਕੀਤਾ ਜਾਵੇਗਾ। ਪਿਛਲੇ ਤਿੰਨ ਦਹਾਕੇ ਤੋਂ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਰਵਾਰਕ ਮੈਂਬਰ ਇਕ ਇਕ ਕਰ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਰਹੇ ਹਨ ਅਤੇ ਹਾਲ ਹੀ ਵਿਚ ਲੱਗਿਆ ਸਦਮਾ ਅਸਹਿਣਯੋਗ ਹੈ। ਕੁਲਵੰਤ ਸਿੰਘ ਆਪਣੇ ਛੋਟੇ ਭਰਾ ਦੀ ਜਲਦ ਤੋਂ ਜਲਦ ਰਿਹਾਈ ਚਾਹੁੰਦੇ ਸਨ ਪਰ ਇਹ ਖਾਹਿਸ਼ ਦਿਲ ਵਿਚ ਹੀ ਰਹਿ ਗਈ।