ਬੀ.ਸੀ. ਵਿਧਾਨ ਸਭਾ ਚੋਣਾਂ : ਐਨ.ਡੀ.ਪੀ. ’ਤੇ ਭਾਰੂ ਹੋਈ ਕੰਜ਼ਰਵੇਟਿਵ ਪਾਰਟੀ
ਬੀ.ਸੀ. ਵਿਧਾਨ ਸਭਾ ਚੋਣਾਂ ਲਈ ਰਸਮੀ ਚੋਣ ਪ੍ਰਚਾਰ ਸ਼ੁਰੂ ਹੋਣ ਮਗਰੋਂ ਮੁਕਾਬਲਾ ਹੋਰ ਵੀ ਫਸਵਾਂ ਹੋ ਗਿਆ ਹੈ ਅਤੇ ਸੱਤਾਧਾਰੀ ਐਨ.ਡੀ.ਪੀ. ਦਾ ਰਾਹ ਸੌਖਾ ਨਹੀਂ ਹੋਵੇਗਾ।
ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਲਈ ਰਸਮੀ ਚੋਣ ਪ੍ਰਚਾਰ ਸ਼ੁਰੂ ਹੋਣ ਮਗਰੋਂ ਮੁਕਾਬਲਾ ਹੋਰ ਵੀ ਫਸਵਾਂ ਹੋ ਗਿਆ ਹੈ ਅਤੇ ਸੱਤਾਧਾਰੀ ਐਨ.ਡੀ.ਪੀ. ਦਾ ਰਾਹ ਸੌਖਾ ਨਹੀਂ ਹੋਵੇਗਾ। ਡੇਵਿਡ ਈਬੀ ਦੀ ਅਗਵਾਈ ਹੇਠ ਚੋਣਾਂ ਰਹੀ ਐਨ.ਡੀ.ਪੀ. ਨੂੰ ਬੀ.ਸੀ. ਕੰਜ਼ਰਵੇਟਿਵਜ਼ ਤੋਂ ਸਖ਼ਤ ਟੱਕਰ ਮਿਲ ਰਹੀ ਹੈ ਅਤੇ ਕੁਝ ਚੋਣ ਸਰਵੇਖਣ ਟੋਰੀਆਂ ਦੀ ਸਰਕਾਰ ਵੱਲ ਇਸ਼ਾਰਾ ਕਰ ਰਹੇ ਹਨ। ਭਾਵੇਂ ਚੋਣ ਜੁਲਾਈ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਵਿਧਾਨ ਸਭਾ ਭੰਗ ਕੀਤੇ ਜਾਣ ਮਗਰੋਂ ਦੋਵੇਂ ਪ੍ਰਮੁੱਖ ਧਿਰਾਂ ਪੂਰੀ ਤਾਕਤ ਨਾਲ ਮੈਦਾਨ ਵਿਚ ਨਿੱਤਰ ਚੁੱਕੀਆਂ ਹਨ। ਐਨ.ਡੀ.ਪੀ. ਦੇ ਡੇਵਿਡ ਈਬੀ ਅਤੇ ਬੀ.ਸੀ. ਕੰਜ਼ਰਵੇਟਿਵਜ਼ ਦੇ ਜੌਹਨ ਰੁਸਟੈਡ ਬਤੌਰ ਪਾਰਟੀ ਆਗੂ ਪਹਿਲੀ ਵਾਰ ਚੋਣਾਂ ਲੜ ਰਹੇ ਹਨ।
ਵਿਧਾਨ ਸਭਾ ਭੰਗ ਹੋਣ ਮਗਰੋਂ ਰਸਮੀ ਚੋਣ ਪ੍ਰਚਾਰ ਆਰੰਭ
ਬੀ.ਸੀ. ਯੂਨਾਈਟਡ ਦੇ ਰੂਪ ਵਿਚ ਤਬਦੀਲ ਹੋ ਚੁੱਕੀ ਲਿਬਰਲ ਪਾਰਟੀ ਨੇ ਪਿਛਲੇ ਮਹੀਨੇ ਚੋਣ ਪ੍ਰਚਾਰ ਠੱਪ ਕਰ ਦਿਤਾ ਸੀ ਦੋਂ ਪਾਰਟੀ ਦੇ ਆਗੂ ਕੈਵਿਨ ਫਾਲਕਨ ਵੱਲੋਂ ਟੋਰੀਆਂ ਨੂੰ ਹਮਾਇਤ ਦੀ ਪੇਸ਼ਕਸ਼ ਕਰ ਦਿਤੀ ਗਈ। ਇਲੈਕਸ਼ਨਜ਼ ਬੀ.ਸੀ. ਦੇ ਕਮਿਊਨੀਕੇਸ਼ਨਜ਼ ਡਾਇਰੈਕਟਰ ਐਂਡਰਿਊ ਵਾਟਸਨ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ’ਤੇ ਪੂਰੀ ਨਜ਼ਰ ਰਹੇਗੀ ਅਤੇ ਪਾਰਟੀਆਂ ਵੀ ਇਸ ਘੇਰੇ ਵਿਚ ਆਉਂਦੀਆਂ ਹਨ। 18 ਸਾਲ ਉਮਰ ਵਾਲੇ ਕੈਨੇਡੀਅਨ ਸਿਟੀਜਨ ਜੋ ਬੀਤੀ 18 ਅਪ੍ਰੈਲ ਤੋਂ ਬੀ.ਸੀ. ਵਿਚ ਰਹਿ ਰਹੇ ਹੋਣ, 7 ਅਕਤੂਬਰ ਤੱਕ ਵੋਟ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਐਡਵਾਂਸ ਪੋÇਲੰਗ 10 ਅਕਤੂਬਰ ਤੋਂ 13 ਅਕਤੂਬਰ ਅਤੇ ਫਿਰ 15 ਤੇ 16 ਅਕਤੂਬਰ ਨੂੰ ਹੋਵੇਗੀ।
ਪੰਜਾਬੀ ਮੂਲ ਦੇ 27 ਉਮੀਦਵਾਰ ਚੋਣ ਮੈਦਾਨ ਵਿਚ
ਦੱਸ ਦੇਈਏ ਕਿ ਵਿਧਾਨ ਸਭਾ ਦੀਆਂ 93 ਸੀਟਾਂ ਲਈ 19 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਵਿਚ ਹਨ। ਪੰਜਾਬੀ ਉਮੀਦਵਾਰਾਂ ਵਿਚੋਂ ਸਭ ਤੋਂ ਲੰਮਾ ਤਜਰਬਰਾ ਜਗਰੂਪ ਬਰਾੜ ਕੋਲ ਹੈ ਜੋ ਸਰੀ-ਫਲੀਟਵੁੱਡ ਹਲਕੇ ਤੋਂ ਸੱਤਵੀਂ ਵਾਰ ਚੋਣ ਲੜ ਰਹੇ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੱਠ ਪੰਜਾਬੀ ਜੇਤੂ ਰਹੇ ਸਨ ਜਿਨ੍ਹਾਂ ਵਿਚੋਂ ਸੱਤ ਦੁਬਾਰਾ ਚੋਣ ਲੜ ਰਹੇ ਹਨ। ਦੂਜੇ ਪਾਸੇ 2005 ਤੋਂ ਐਨ.ਡੀ.ਪੀ. ਦੇ ਵਿਧਾਇਕ ਰਹੇ ਹੈਰੀ ਬੈਂਸ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਲਈ 28 ਸਤੰਬਰ ਆਖਰੀ ਤਰੀਕ ਹੈ ਅਤੇ ਇਸ ਮਗਰੋਂ ਕੁਲ ਉਮੀਦਵਾਰਾਂ ਦੀ ਗਿਣਤੀ ਉਭਰ ਕੇ ਸਾਹਮਣੇ ਆਵੇਗੀ।