ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਸਿਆਸਤ ਤੋਂ ਸੰਨਿਆਸ
ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਗਿਆ ਹੈ। ਹੈਰੀ ਬੈਂਸ ਤੋਂ ਇਲਾਵਾ ਰੌਬ ਫਲੈਮਿੰਗ ਵੱਲੋਂ ਵੀ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਜੋ ਸੂਬੇ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਹਨ।
ਸਰੀ : ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਗਿਆ ਹੈ। ਹੈਰੀ ਬੈਂਸ ਤੋਂ ਇਲਾਵਾ ਰੌਬ ਫਲੈਮਿੰਗ ਵੱਲੋਂ ਵੀ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਜੋ ਸੂਬੇ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਹਨ। ਕਮਿਊਨਿਟੀ ਵਿਚ ਚੰਗਾ ਰੁਤਬਾ ਰੱਖਣ ਵਾਲੇ ਹੈਰੀ ਬੈਂਸ ਨੇ ਪਹਿਲੀ ਚੋਣ 2005 ਵਿਚ ਲੜੀ ਅਤੇ ਜੇਤੂ ਰਹੇ। ਇਸ ਮਗਰੋਂ ਉਹ 2009, 2013, 2017 ਅਤੇ 2020 ਵਿਚ ਵੀ ਜੇਤੂ ਰਹੇ ਅਤੇ 2017 ਤੋਂ ਸੂਬੇ ਦੇ ਕਿਰਤ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸੂਬੇ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਵੀ ਚੋਣ ਨਾ ਲੜਨ ਦਾ ਐਲਾਨ ਕੀਤਾ
ਜੌਹਨ ਹੌਰਗਨਦੀ ਅਗਵਾਈ ਹੇਠ ਐਨ.ਡੀ.ਪੀ. ਦੀ ਸਰਕਾਰ ਵਿਚ ਬਤੌਰ ਮੰਤਰੀ ਉਨ੍ਹਾਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਅਤੇ ਹੁਣ ਡੇਵਿਡ ਈਬੀ ਨਾਲ ਕੰਮ ਕਰ ਰਹੇ ਹਨ। ਬੀ.ਸੀ. ਵਿਚ ਅਕਤੂਬਰ ਮਹੀਨੇ ਦੌਰਾਨ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਹੈਰੀ ਬੈਂਸ ਦਾ ਕਹਿਣਾ ਹੈ ਕਿ ਇਸ ਵਾਰ ਸਰੀ-ਨਿਊਟਨ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਹੈ। ਹੈਰੀ ਬੈਂਸ ਆਪਣੀ ਪਤਨੀ ਰਾਜਵਿੰਦਰ ਅਤੇ ਬੱਚਿਆਂ ਕੁਲਪ੍ਰੀਤ ਤੇ ਜੈਸਮੀਨ ਨਾਲ ਸਰੀ ਵਿਖੇ ਰਹਿ ਰਹੇ ਹਨ। ਸਿਆਸਤ ਤੋਂ ਇਲਾਵਾ ਕਿਰਤੀਆਂ ਜਥੇਬੰਦੀਆਂ ਨਾਲ ਨੇੜਿਉਂ ਜੁੜੇ ਰਹੇ ਹੈਰੀ ਬੈਂਸ ਨੇ ਕਿਹਾ ਕਿ ਦੋ ਦਹਾਕੇ ਤੱਕ ਬੀ.ਸੀ. ਦੇ ਲੋਕਾਂ ਦੀ ਸੇਵਾ ਕਰ ਕੇ ਮਾਣ ਮਹਿਸੂਸ ਹੋ ਰਿਹਾ ਹੈ।