ਬੀ.ਸੀ. ਵਿਚ ਸੜਕ ਹਾਦਸਿਆਂ ਦੌਰਾਨ ਗਈ 51 ਜਣਿਆਂ ਦੀ ਜਾਨ
ਬੀ.ਸੀ. ਦੀਆਂ ਸੜਕਾਂ ’ਤੇ ਜੁਲਾਈ ਮਹੀਨੇ ਦੌਰਾਨ ਦਰਜਨਾਂ ਹਾਦਸੇ ਵਾਪਰੇ ਅਤੇ ਮੌਤਾਂ ਦਾ ਅੰਕੜਾ 11 ਸਾਲ ਦੇ ਸਿਖਰ ’ਤੇ ਪੁੱਜ ਗਿਆ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਪਿਛਲੇ ਮਹੀਨੇ 51 ਜਣਿਆਂ ਦੀ ਜਾਨ ਸੜਕ ਹਾਦਸਿਆ ਦੌਰਾਨ ਗਈ।;
ਵੈਨਕੂਵਰ/ਬਰੈਂਪਟਨ : ਬੀ.ਸੀ. ਦੀਆਂ ਸੜਕਾਂ ’ਤੇ ਜੁਲਾਈ ਮਹੀਨੇ ਦੌਰਾਨ ਦਰਜਨਾਂ ਹਾਦਸੇ ਵਾਪਰੇ ਅਤੇ ਮੌਤਾਂ ਦਾ ਅੰਕੜਾ 11 ਸਾਲ ਦੇ ਸਿਖਰ ’ਤੇ ਪੁੱਜ ਗਿਆ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਪਿਛਲੇ ਮਹੀਨੇ 51 ਜਣਿਆਂ ਦੀ ਜਾਨ ਸੜਕ ਹਾਦਸਿਆ ਦੌਰਾਨ ਗਈ। ਦੂਜੇ ਪਾਸੇ ਉਨਟਾਰੀਓ ਦੇ ਬਰੈਂਪਟਨ ਵਿਖੇ ਸਪੀਡ ਕੈਮਰਿਆਂ ਨਾਲ ਕੀਤੇ ਜੁਰਮਾਨੇ ਦੀ ਰਕਮ 10 ਮਿਲੀਅਨ ਡਾਲਰ ਤੋਂ ਟੱਪ ਗਈ। ਹਾਲਾਤ ਦੇ ਗੰਭੀਰ ਨੂੰ ਵੇਖਦਿਆਂ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਐਤਵਾਰ ਤੋਂ ਗੱਡੀ ਟੋਅ ਕਰਨ ਦੀ ਫੀਸ ਵਧਾ ਕੇ 110 ਡਾਲਰ ਕੀਤੀ ਜਾ ਰਹੀ ਹੈ ਜਦਕਿ ਸਟੋਰੇਜ ਫੀਸ 40 ਡਾਲਰ ਰੋਜ਼ਾਨਾ ਦੇ ਹਿਸਾਬ ਨਾਲ ਵਸੂਲ ਕੀਤੀ ਜਾਵੇਗੀ।
ਜੁਲਾਈ ਸਭ ਤੋਂ ਖਤਰਨਾਕ ਮਹੀਨਾ ਸਾਬਤ ਹੋਇਆ
ਖਤਰਨਾਕ ਡਰਾਈਵਿੰਗ ਦੇ ਜੁਰਮਾਨੇ ਵੀ ਵਧਾਉਣ ਦੀ ਵਕਾਲਤ ਕੀਤੀ ਜਾ ਰਹੀ ਹੈ ਜੋ ਸਬੰਧਤ ਡਰਾਈਵਰ ਦੇ ਆਮਦਨ ਮੁਤਾਬਕ ਤੈਅ ਕੀਤੇ ਜਾਣ। ਦੱਸ ਦੇਈਏ ਕਿ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੂੰ ਲੌਂਗ ਵੀਕਐਂਡ ਦੌਰਾਨ ਸੜਕ ਹਾਦਸਿਆਂ ਦੀਆਂ ਰੋਜ਼ਾਨਾਂ 60 ਤੋਂ ਵੱਘ ਕਾਲਜ਼ ਆਈਆਂ ਜਿਸ ਦੇ ਮੱਦੇਨਜਜ਼ਰ ਲੇਬਰ ਡੇਅ ਦੀ ਛੁੱਟੀ ਦੌਰਾਨ ਬੀ.ਸੀ. ਦੇ ਲੋਕਾਂ ਨੂੰ ਗੱਡੀਆਂ ਦੀ ਰਫ਼ਤਾਰ ਘੱਟ ਰੱਖਣ ਦਾ ਸੁਝਾਅ ਦਿਤਾ ਗਿਆ ਹੈ। ਉਧਰ ਬਰੈਂਪਟਨ ਦਾ ਜ਼ਿਕਰ ਕੀਤਾ ਜਾਵੇ ਤਾਂ ਸਲੋਅ ਸਪੀਡ ਜ਼ੋਨ ਵਿਚ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਤੱਕ ਇਕ ਕਰੋੜ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ।
ਬਰੈਂਪਟਨ ਵਿਖੇ ਸਪੀਡ ਕੈਮਰਿਆਂ ਨਾਲ 10 ਮਿਲੀਅਨ ਡਾਲਰ ਜੁਰਮਾਨਾ
ਸਤੰਬਰ 2020 ਵਿਚ ਪਹਿਲੇ ਸਪੀਡ ਕੈਮਰੇ ਲੱਗਣ ਮਗਰੋਂ ਚਾਰ ਮਹੀਨੇ ਦੌਰਾਨ 10 ਹਜ਼ਾਰ ਤੋਂ ਵੱਧ ਡਰਾਈਵਰਾਂ ਦੇ ਚਲਾਨ ਕੱਟੇ ਗਏ ਅਤੇ 10 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਕੀਤੇ ਗਏ। ਇਸ ਮਗਰੋਂ ਜਨਵਰੀ 2021 ਤੋਂ ਦਸੰਬਰ 2023 ਦਰਮਿਆਨ ਹਰ ਸਾਲ ਤਕਰੀਬਨ 30 ਹਜ਼ਾਰ ਟਿਕਟਾਂ ਦਿਤੀਆਂ ਗਈਆਂ ਅਤੇ ਜੁਰਮਾਨੇ ਦੀ ਰਕਮ ਸਾਢੇ ਤਿੰਨ ਲੱਖ ਡਾਲਰ ਪ੍ਰਤੀ ਸਾਲ ਰਹੀ।