ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ’ਤੇ ਹਮਲਾ!

ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਇਕ ’ਤੇ ਸਰੀ ਵਿਖੇ ਹਮਲਾ ਹੋਣ ਦੀ ਰਿਪੋਰਟ ਹੈ। ‘ਵੁਆਇਸ ਆਨਲਾਈਨ’ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਹਮਲਾ ਸਰੀ ਪ੍ਰੀਟ੍ਰਾਇਲ ਸੈਂਟਰ ਸੈੱਲ ਵਿਚ ਹੋਇਆ

Update: 2024-08-15 13:11 GMT

ਸਰੀ : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਇਕ ’ਤੇ ਸਰੀ ਵਿਖੇ ਹਮਲਾ ਹੋਣ ਦੀ ਰਿਪੋਰਟ ਹੈ। ‘ਵੁਆਇਸ ਆਨਲਾਈਨ’ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਹਮਲਾ ਸਰੀ ਪ੍ਰੀਟ੍ਰਾਇਲ ਸੈਂਟਰ ਸੈੱਲ ਵਿਚ ਹੋਇਆ ਅਤੇ ਫਿਲਹਾਲ ਨਿਸ਼ਾਨਾ ਬਣੇ ਸ਼ੱਕੀ ਦੀ ਪਛਾਣ ਜਨਤਕ ਨਹੀਂ ਹੋ ਸਕੀ। ਦੱਸ ਦੇਈਏ ਕਿ 22 ਸਾਲ ਦਾ ਕਮਲਪ੍ਰੀਤ ਸਿੰਘ, 28 ਸਾਲ ਦਾ ਕਰਨਪ੍ਰੀਤ ਸਿੰਘ ਅਤੇ 22 ਸਾਲ ਦਾ ਕਰਨ ਬਰਾੜ ਸਰੀ ਡਿਟੈਨਸ਼ਨ ਸੈਂਟਰ ਵਿਖੇ ਬੰਦ ਹਨ ਜਦਕਿ ਚੌਥਾ ਸ਼ੱਕੀ ਅਮਨਦੀਪ ਸਿੰਘ ਉਨਟਾਰੀਓ ਦੀ ਜੇਲ ਵਿਚ ਬੰਦ ਹੈ। ਸਰੀ ਪ੍ਰੀਟ੍ਰਾਇਲ ਸੈਂਟਰ ਵਿਚ ਵਾਪਰੀ ਘਟਨਾ ਦੇ ਵਿਸਤਾਰਤ ਵੇਰਵੇ ਹਾਸਲ ਨਹੀਂ ਹੋ ਸਕੇ ਅਤੇ ਹਮਲੇ ਦਾ ਨਿਸ਼ਾਨਾ ਬਣੇ ਸ਼ੱਕੀ ਦੀ ਹਾਲਤ ਬਾਰੇ ਵੀ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ।

ਸਰੀ ਪ੍ਰੀਟ੍ਰਾਇਲ ਸੈਂਟਰ ਵਿਚ ਵਾਰਦਾਤ ਹੋਣ ਦੀ ਰਿਪੋਰਟ

ਪਿਛਲੇ ਦਿਨੀਂ ਸਰੀ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਤਿੰਨ ਸ਼ੱਕੀਆਂ ਨੂੰ ਪੇਸ਼ ਕੀਤਾ ਗਿਆ ਪਰ ਬਚਾਅ ਪੱਖ ਦੇ ਵਕੀਲਾਂ ਵੱਲੋਂ ਮੰਗੇ ਦਸਤਾਵੇਜ਼ ਮੁਹੱਈਆ ਨਾ ਹੋਣ ਕਾਰਨ ਚੌਥੀ ਵਾਰ ਬਗੈਰ ਕਿਸੇ ਠੋਸ ਕਾਰਵਾਈ ਤੋਂ ਸੁਣਵਾਈ ਮੁਲਤਵੀ ਕਰ ਦਿਤੀ ਗਈ ਜੋ ਅਕਤੂਬਰ ਮਹੀਨੇ ਵਿਚ ਹੋਵੇਗੀ। ਮੁਕੱਦਮੇ ਦੀ ਸੁਣਵਾਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਹਰਦੀਪ ਸਿੰਘ ਨਿੱਜਰ ਕਤਲਕਾਂਡ ਬੇਹੱਦ ਗੁੰਝਲਦਾਰ ਬਣਿਆ ਹੋਇਆ ਅਤੇ ਗੁੱਝੇ ਭੇਤਾਂ ਤੋਂ ਪਰਦਾ ਉਠਣ ਦੀ ਉਡੀਕ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਬੀਤੇ ਮਈ ਮਹੀਨੇ ਦੌਰਾਨ ਐਡਮਿੰਟਨ ਤੋਂ ਕਾਬੂ ਕੀਤਾ ਗਿਆ ਜਦਕਿ ਇਨ੍ਹਾਂ ਦੇ ਚੌਥੇ ਸਾਥੀ ਅਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਇਕ ਹਫ਼ਤਾ ਬਾਅਦ ਦਿਖਾਈ ਗਈ ਜੋ ਪਹਿਲਾਂ ਹੀ ਉਨਟਾਰੀਓ ਪੁਲਿਸ ਦੀ ਹਿਰਾਸਤ ਵਿਚ ਸੀ। 

Tags:    

Similar News