Canada ਦੀ politics ਵਿਚ ਮੁੜ ਵੱਡੀ ਹਿਲਜੁਲ

ਕੈਨੇਡਾ ਵਿਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਨੇ ਬਹੁਮਤ ਵੱਲ ਇਕ ਹੋਰ ਕਦਮ ਵਧਾ ਦਿਤਾ ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਐਮ.ਪੀ. ਲੌਰੀ ਇਡਲੂਟ ਨੇ ਪਾਲਾ ਬਦਲਦਿਆਂ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ

Update: 2026-03-11 12:34 GMT

ਔਟਵਾ : ਕੈਨੇਡਾ ਵਿਚ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਨੇ ਬਹੁਮਤ ਵੱਲ ਇਕ ਹੋਰ ਕਦਮ ਵਧਾ ਦਿਤਾ ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਐਮ.ਪੀ. ਲੌਰੀ ਇਡਲੂਟ ਨੇ ਪਾਲਾ ਬਦਲਦਿਆਂ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ। ਐਨ.ਡੀ.ਪੀ. ਦੇ ਅੰਤਰਮ ਆਗੂ ਡੌਨ ਡੇਵੀਜ਼ ਆਪਣੀ ਐਮ.ਪੀ. ਦੇ ਕਦਮ ਤੋਂ ਗੁੱਸੇ ਵਿਚ ਨਜ਼ਰ ਆਏ ਅਤੇ ਕਿਹਾ ਕਿ ਵੋਟਰਾਂ ਦੇ ਫੈਸਲੇ ਨੂੰ ਨਕਾਰਨ ਵਾਲਿਆਂ ਨੂੰ ਅਸਤੀਫ਼ਾ ਦੇਣ ਮਗਰੋਂ ਪਾਰਟੀ ਬਦਲਣੀ ਚਾਹੀਦੀ ਹੈ। ਦੱਸ ਦੇਈਏ ਕਿ ਲੌਰੀ ਇਡਲੂਟ ਦੇ ਫ਼ੈਸਲੇ ਮਗਰੋਂ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਦੇ ਐਮ.ਪੀਜ਼ ਦੀ ਗਿਣਤੀ 170 ਹੋ ਗਈ ਜਦਕਿ ਐਨ.ਡੀ.ਪੀ. ਦੇ ਐਮ.ਪੀ. ਘਟ ਕੇ ਸਿਰਫ਼ 6 ਰਹਿ ਗਏ।

ਐਨ.ਡੀ.ਪੀ. ਦੀ ਐਮ.ਪੀ. ਵੱਲੋਂ ਲਿਬਰਲ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਤਿੰਨ ਪਾਰਲੀਮਾਨੀ ਹਲਕਿਆਂ ਵਿਚ ਚੋਣਾਂ ਦਾ ਐਲਾਨ ਕਰ ਚੁੱਕੇ ਹਨ ਅਤੇ ਸਿਰਫ਼ ਦੋ ਹਲਕਿਆਂ ਵਿਚ ਲਿਬਰਲ ਪਾਰਟੀ ਦੀ ਜਿੱਤ ਸਰਕਾਰ ਨੂੰ ਬਹੁਮਤ ’ਤੇ ਲਿਆ ਖੜ੍ਹਾ ਕਰੇਗੀ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਨੋਵਾ ਸਕੋਸ਼ੀਆ ਤੋਂ ਐਮ.ਪੀ. ਕ੍ਰਿਸ ਡੈਂਟਰੇਮੌਂਟ, ਟੋਰਾਂਟੋ ਤੋਂ ਐਮ.ਪੀ. ਮਾਈਕਲ ਮਾਅ ਅਤੇ ਐਡਮਿੰਟਨ ਤੋਂ ਐਮ.ਪੀ. ਮੈਟ ਜੈਨਰੋ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਉਧਰ, ਨੂਨਾਵਤ ਤੋਂ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਐਮ.ਪੀ. ਲੌਰੀ ਇਡਲੂਟ ਦਾ ਕਹਿਣਾ ਸੀ ਕਿ ਮੁਲਕ ਦੀ ਖੁਦਮੁਖਤਿਆਰੀ ਨੂੰ ਦਰਪੇਸ਼ ਨਵੇਂ ਖਤਰਿਆਂ ਵੇਖਦਿਆਂ ਅਤੇ ਉਤਰੀ ਇਲਾਕਿਆਂ ਵਿਚ ਵਸਦੇ ਲੋਕਾਂ ਭਲਾਈ ਵਾਸਤੇ ਇਕ ਮਜ਼ਬੂਤ ਸਰਕਾਰ ਦੀ ਜ਼ਰੂਰਤ ਹੈ ਜਿਸ ਨੂੰ ਹਰ ਮੁੱਦੇ ’ਤੇ ਡੇਗਣ ਦਾ ਡਰਾਵਾ ਨਾ ਦਿਤਾ ਜਾ ਸਕੇ। ਕਮਿਊਨਿਟੀ, ਆਪਣੇ ਹਮਾਇਤੀਆਂ ਅਤੇ ਪਰਵਾਰ ਦੀਆਂ ਸਹਿਮਤੀ ਨਾਲ ਹੀ ਇਹ ਵੱਡਾ ਫੈਸਲਾ ਲਿਆ ਹੈ ਤਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹੱਥ ਮਜ਼ਬੂਤ ਕੀਤੇ ਜਾ ਸਕਣ।

Tags:    

Similar News