Amazon ਵੱਲੋਂ Canada ਅਤੇ America ਦੇ ਵਿਕਰੇਤਾਵਾਂ ’ਤੇ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਵਿਕਰੇਤਾ ਆਪਣੇ ਸਮਾਨ ਦੀ ਪੈਕਿੰਗ ਅਤੇ ਡਿਲਿਵਰੀ ਦੀ ਜ਼ਿੰਮੇਵਾਰੀ ਐਮਾਜ਼ਾਨ ਦੇ ਗੋਦਾਮਾਂ ਅਤੇ ਲਾਜਿਸਟਿਕ ਪ੍ਰਣਾਲੀ ਨੂੰ ਸੌਂਪ ਸਕਦੇ ਹਨ।
By : Gill
Update: 2026-04-03 03:21 GMT
ਵੈਨਕੂਵਰ, 3 ਅਪ੍ਰੈਲ (ਮਲਕੀਤ ਸਿੰਘ) – ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਐਮਾਜ਼ਾਨ ਵੱਲੋਂ 17 ਅਪ੍ਰੈਲ ਤੋਂ ਕੈਨੇਡਾ ਅਤੇ ਅਮਰੀਕਾ ਦੇ ਵਿਕਰੇਤਾਵਾਂ ਲਈ ਨਵਾਂ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ
ਜਾਣਕਾਰੀ ਮੁਤਾਬਕ ਕੰਪਨੀ ਵੱਲੋਂ 3.5 ਫੀਸਦੀ ਦਾ ਸਰਚਾਰਜ ਲਾਗੂ ਕੀਤਾ ਜਾਵੇਗਾ, ਜੋ ਖਾਸ ਤੌਰ ’ਤੇ ਉਹਨਾਂ ਵਿਕਰੇਤਾਵਾਂ ’ਤੇ ਲਾਗੂ ਹੋਵੇਗਾ ਜੋ 'ਫੁਲਫਿਲਮੈਂਟ ਬਾਈ ਐਮਾਜ਼ਾਨ' ਪ੍ਰੋਗਰਾਮ ਦੀ ਵਰਤੋਂ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਵਿਕਰੇਤਾ ਆਪਣੇ ਸਮਾਨ ਦੀ ਪੈਕਿੰਗ ਅਤੇ ਡਿਲਿਵਰੀ ਦੀ ਜ਼ਿੰਮੇਵਾਰੀ ਐਮਾਜ਼ਾਨ ਦੇ ਗੋਦਾਮਾਂ ਅਤੇ ਲਾਜਿਸਟਿਕ ਪ੍ਰਣਾਲੀ ਨੂੰ ਸੌਂਪ ਸਕਦੇ ਹਨ।
ਕੰਪਨੀ ਦੇ ਇੱਕ ਬੁਲਾਰੇ
ਅਨੁਸਾਰ ਇਹ ਕਦਮ ਲਗਾਤਾਰ ਵਧ ਰਹੀਆਂ ਇੰਧਨ ਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਸੰਭਾਲਣ ਲਈ ਚੁੱਕਿਆ ਗਿਆ ਹੈ