Canada : Assyrian ਭਾਈਚਾਰੇ ਵੱਲੋਂ ਆਪਣੇ ਰਵਾਇਤੀ ਸਾਲ ਦੀ ਆਮਦ ਤੇ ਮਨਾਇਆ ਗਿਆ ਜਸ਼ਨ

ਵੇਰਵਿਆਂ ਮੁਤਾਬਕ ‘ਖਾਬ ਨਿਸਾਨ’ ਨਾਂ ਨਾਲ ਜਾਣੇ ਜਾਂਦੇ ਇਸ ਤਿਉਹਾਰ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਉਕਤ ਭਾਈਚਾਰੇ ਨਾਲ ਸੰਬੰਧਿਤ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ।

By :  Gill
Update: 2026-04-07 03:54 GMT

 ਰਵਾਇਤੀ ਪਹਿਰਾਵੇ ਪਾ ਕੇ ਦਰਿਆ ਕਿਨਾਰੇ ਕੀਤਾ ਸਮੂਹਿਕ ਨਾਚ

ਵੈਨਕੂਵਰ, 6 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਓਨਟਾਰਿਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਸਥਾਨਕ ਅਸੀਰੀਅਨ ਭਾਈਚਾਰੇ ਵੱਲੋਂ ਸ਼ਹਿਰ ਦੇ ਦਰਿਆ ਕਿਨਾਰੇ ਵੱਡੇ ਪੱਧਰ ’ਤੇ ਇਕੱਠੇ ਹੋ ਕੇ ਆਪਣੇ ਰਵਾਇਤੀ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਇਆ ਗਿਆ। ਇਸ ਸਮਾਗਮ ਨੇ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤਿਕ ਵਿਰਾਸਤ ਨੂੰ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ।

ਵੇਰਵਿਆਂ ਮੁਤਾਬਕ ‘ਖਾਬ ਨਿਸਾਨ’ ਨਾਂ ਨਾਲ ਜਾਣੇ ਜਾਂਦੇ ਇਸ ਤਿਉਹਾਰ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਉਕਤ ਭਾਈਚਾਰੇ ਨਾਲ ਸੰਬੰਧਿਤ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ। ਲੋਕਾਂ ਨੇ ਰਵਾਇਤੀ ਪਹਿਰਾਵੇ ਪਾ ਕੇ ਨਾਚ-ਗਾਣੇ ਕੀਤੇ ਅਤੇ ਆਪਣੇ ਪੁਰਖਿਆਂ ਦੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣ ਦਾ ਸੰਦੇਸ਼ ਦਿੱਤਾ।

ਸਮਾਗਮ ਦੌਰਾਨ ਸਜਾਏ ਗਏ ਰੰਗ-ਬਰੰਗੇ ਝੰਡਿਆਂ ਅਤੇ ਨਾਚ ਗਾਣੇ ਨਾਲ ਸਮੁੱਚਾ ਮਾਹੌਲ ਬਹੁਤ ਹੀ ਰੌਣਕ ਮਈ ਸਿਰਜਿਆ ਨਜ਼ਰੀਆ ਪਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕਾਂ ਨੇ ਇਸ ਖੁਸ਼ੀ ਵਿੱਚ ਭਾਗ ਲਿਆ ਅਤੇ ਇਕੱਠੇ ਹੋ ਕੇ ਆਪਣੀ ਕੌਮੀ ਪਛਾਣ ’ਤੇ ਮਾਣ ਜਤਾਇਆ।

ਆਯੋਜਕਾਂ ਦਾ ਕਹਿਣਾ ਹੈ ਕਿ ਇਹ ਸਮਾਗਮ ਸਿਰਫ਼ ਨਵੇਂ ਸਾਲ ਦੀ ਖੁਸ਼ੀ ਨਹੀਂ, ਸਗੋਂ ਅਸੀਰੀਅਨ ਭਾਈਚਾਰੇ ਦੀ ਇਤਿਹਾਸਕ ਵਿਰਾਸਤ, ਭਾਸ਼ਾ ਅਤੇ ਸੰਸਕ੍ਰਿਤੀ ਨੂੰ ਅਗਲੀ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਜਰੀਆ ਵੀ ਹੈ।

ਕੈਪਸ਼ਨ: ਵਿੰਡਸਰ ਵਿੱਚ ਦਰਿਆ ਕਿਨਾਰੇ ਨਵੇਂ ਸਾਲ ਦੇ ਸਮਾਗਮ ਦੌਰਾਨ ਅਸੀਰੀਅਨ ਭਾਈਚਾਰੇ ਦੇ ਲੋਕ ਰਵਾਇਤੀ ਪਹਿਰਾਵਿਆਂ ਵਿੱਚ ਖੁਸ਼ੀ ਮਨਾਉਂਦੇ ਹੋਏ

Tags:    

Similar News