ਉਨਟਾਰੀਓ ਵਿਚ ਨਵੇਂ ਸਾਲ ਤੋਂ ਵਧਣਗੀਆਂ ਸ਼ਰਾਬ ਦੀਆਂ ਕੀਮਤਾਂ

ਕੀਮਤਾਂ ਵਿਚ ਇਹ ਵਾਧਾ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਸੂਬੇ ਵਿਚ ਸ਼ਰਾਬ ਵੇਚਣ ਦੇ ਤੌਰ-ਤਰੀਕਿਆਂ ਵਿਚ ਕੀਤੀ ਤਬਦੀਲੀ ਦਾ ਸਿੱਟਾ ਦੱਸਿਆ ਜਾ ਰਿਹਾ ਹੈ।

Update: 2025-12-23 13:33 GMT

ਟੋਰਾਂਟੋ : ਉਨਟਾਰੀਓ ਵਿਚ ਨਵੇਂ ਸਾਲ ਤੋਂ ਸ਼ਰਾਬ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਕੀਮਤਾਂ ਵਿਚ ਇਹ ਵਾਧਾ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਸੂਬੇ ਵਿਚ ਸ਼ਰਾਬ ਵੇਚਣ ਦੇ ਤੌਰ-ਤਰੀਕਿਆਂ ਵਿਚ ਕੀਤੀ ਤਬਦੀਲੀ ਦਾ ਸਿੱਟਾ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਸਰਕਾਰ ਵੱਲੋਂ ਰਿਟੇਲਰਾਂ ਨੂੰ ਐਲ.ਸੀ.ਬੀ.ਓ. ਤੋਂ 10 ਫ਼ੀ ਸਦੀ ਰਿਆਇਤ ਦਿਵਾਉਣ ਦਾ ਵਾਅਦਾ ਕੀਤਾ ਗਿਆ ਅਤੇ ਬੀਤੀ ਬਸੰਤ ਰੁੱਤ ਦੌਰਾਲ ਬਾਰਜ਼, ਰੈਸਟੋਰੈਂਟਸ ਅਤੇ ਕਨਵੀਨੀਐਂਸ ਸਟੋਰਾਂ ਵਾਸਤੇ ਰਿਆਇਤ ਦੀ ਦਰ 15 ਫ਼ੀ ਸਦੀ ਕਰ ਦਿਤੀ ਗਈ। ਇਹ ਰਿਆਇਤਾਂ 31 ਦਸੰਬਰ ਨੂੰ ਖ਼ਤਮ ਹੋ ਰਹੀਆਂ ਹਨ ਅਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਾਰਾ ਬੋਝ ਖਪਤਕਾਰਾਂ ਉਤੇ ਪਾਇਆ ਜਾਵੇਗਾ।

ਡਗ ਫ਼ੋਰਡ ਸਰਕਾਰ ਵੱਲੋਂ ਐਲਾਨੀਆਂ ਰਿਆਇਤਾਂ 31 ਦਸੰਬਰ ਨੂੰ ਹੋ ਰਹੀਆਂ ਖ਼ਤਮ

ਰੈਸਟੋਰੈਂਟਸ ਪਹਿਲਾਂ ਹੀ ਬਹੁਤ ਘੱਟ ਮੁਨਾਫ਼ੇ ’ਤੇ ਕੰਮ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਪਹਿਲੀ ਜਨਵਰੀ ਤੋਂ ਲੋਕਾਂ ਨੂੰ ਮਹਿੰਗੀ ਸ਼ਰਾਬ ਖਰੀਦਣ ਲਈ ਮਜਬੂਰ ਹੋਣਾ ਪਵੇਗਾ। ਕਨਵੀਨੀਐਂਸ ਇੰਡਸਟਰੀ ਕੌਂਸਲ ਆਫ਼ ਕੈਨੇਡਾ ਦੀ ਪ੍ਰਧਾਨ ਐਨੀ ਕੋਠਾਵਾਲਾ ਦਾ ਕਹਿਣਾ ਸੀ ਕਿ ਕੁਝ ਕੌਰਨਰ ਸਟੋਰਜ਼ ਵੱਲੋਂ ਸ਼ਰਾਬ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਐਲ.ਸੀਬੀ.ਓ. ਵੱਲੋਂ ਨਵੇਂ ਟੈਕਸ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੀਮਤਾਂ ਵਿਚ ਵਾਧੇ ਦਾ ਇਕ ਹੋਰ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਦੀ ਰੀਸਾਈਕÇਲੰਗ ਦਾ ਤਰੀਕਾ ਬਦਲ ਚੁੱਕਾ ਹੈ।

Tags:    

Similar News