ਵਿਨੀਪੈਗ ’ਚ 49 ਸਾਲਾ ਵਿਅਕਤੀ ਵੱਲੋਂ ਦੋ ਨਾਬਾਲਗ ਲੜਕੀਆਂ ਨਾਲ ਜ਼ਬਰ ਜਨਾਹ
ਕੈਨੇਡਾ ਦੇ ਵਿਨੀਪੈਗ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ 49 ਸਾਲਾ ਵਿਅਕਤੀ ’ਤੇ ਦੋ ਨਾਬਾਲਗ ਕੁੜੀਆਂ ਨਾਲ ਜ਼ਬਰ ਜਨਾਹ ਕੀਤੇ ਜਾਣ ਦੇ ਗੰਭੀਰ ਇਲਜ਼ਾਮ ਲੱਗੇ ਨੇ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।;
ਵਿਨੀਪੈਗ : ਕੈਨੇਡਾ ਦੇ ਵਿਨੀਪੈਗ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ 49 ਸਾਲਾ ਵਿਅਕਤੀ ’ਤੇ ਦੋ ਨਾਬਾਲਗ ਕੁੜੀਆਂ ਨਾਲ ਜ਼ਬਰ ਜਨਾਹ ਕੀਤੇ ਜਾਣ ਦੇ ਗੰਭੀਰ ਇਲਜ਼ਾਮ ਲੱਗੇ ਨੇ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਵਿਨੀਪੈਗ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ।
ਕੈਨੇਡਾ ਦੇ ਵਿਨੀਪੈਗ ਵਿਚ ਇਕ 49 ਸਾਲਾ ਵਿਅਕਤੀ ਵੱਲੋਂ ਦੋ ਨਾਬਾਲਗ ਕੁੜੀਆਂ ਨਾਲ ਜ਼ਬਰ ਜਨਾਹ ਕੀਤੇ ਜਾਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੀਪੈਗ ਪੁਲਿਸ ਅਧਿਕਾਰੀ ਡੈਨੀ ਮੈਕਕਿਨਨ ਨੇ ਦੱਸਿਆ ਕਿ ਇੱਕ 49 ਸਾਲਾ ਵਿਅਕਤੀ ਕਥਿਤ ਤੌਰ ’ਤੇ ਨਾਰਥ ਐਂਡ ਅਪਾਰਟਮੈਂਟ ਸੂਇਟ ਵਿਚ ਦਾਖਲ ਹੋਇਆ ਅਤੇ ਦੋ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ।
ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਸ਼ਾਮ 5:20 ਵਜੇ ਦੇ ਕਰੀਬ ਇੱਕ ਵਿਅਕਤੀ ਨੇ ਵਿਨੀਪੈਗ ਦੇ ਸੇਂਟ ਜੌਹਨ ਦੇ ਗੁਆਂਢ ਵਿਚ ਇੱਕ ਮਾਂ ਅਤੇ ਦੋ ਬੱਚਿਆਂ ਨੂੰ ਆਪਣੇ ਵਿਹੜੇ ਵਿਚ ਗਲੀ ਦੇ ਪਾਰ ਤੋਂ ਦੇਖਿਆ, ਜਿਸ ਤੋਂ ਬਾਅਦ ਔਰਤ ਆਪਣੇ ਬੱਚਿਆਂ ਨੂੰ ਅੰਦਰ ਲੈ ਗਈ ਅਤੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਆਦਮੀ ਨੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਆਦਮੀ ਕੋਲ ਇੱਕ ਸਰਿੰਜ ਸੀ ਅਤੇ ਉਸਨੇ ਦੋ ਨਾਬਾਲਗ ਕੁੜੀਆਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ।
ਦੱਸ ਦਈਏ ਕਿ ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋਵੇਂ ਲੜਕੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।