ਉਨਟਾਰੀਓ ਦੀਆਂ ਸੜਕਾਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ 950 ਕਾਬੂ

ਉਨਟਾਰੀਓ ਦੇ ਹਾਈਵੇਜ਼ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਤਕਰੀਬਨ 950 ਡਰਾਈਵਰਾਂ ਵਿਰੁੱਧ ਫੈਸਟਿਵ ਰਾਈਡ ਕੈਂਪੇਨ ਦੌਰਾਨ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।

Update: 2024-12-25 12:21 GMT

ਟੋਰਾਂਟੋ : ਉਨਟਾਰੀਓ ਦੇ ਹਾਈਵੇਜ਼ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਤਕਰੀਬਨ 950 ਡਰਾਈਵਰਾਂ ਵਿਰੁੱਧ ਫੈਸਟਿਵ ਰਾਈਡ ਕੈਂਪੇਨ ਦੌਰਾਨ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। 21 ਨਵੰਬਰ ਤੋਂ ਆਰੰਭ ਕੀਤੀ ਮੁਹਿੰਮ 1 ਜਨਵਰੀ 2025 ਤੱਕ ਜਾਰੀ ਰਹੇਗੀ ਅਤੇ ਉਦੋਂ ਤੱਕ ਇਕ ਹਜ਼ਾਰ ਦਾ ਅੰਕੜਾ ਟੱਪਣ ਦੇ ਆਸਾਰ ਨਜ਼ਰ ਆ ਰਹੇ ਹਨ।

1 ਜਨਵਰੀ ਤੱਕ ਜਾਰੀ ਰਹੇਗੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਮੁਹਿੰਮ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ 947 ਜਣਿਆਂ ਦੇ ਖੂਨ ਵਿਚ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਐਲਕੌਹਲ ਮਿਲੀ ਅਤੇ ਉਨ੍ਹਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਜਦਕਿ 114 ਜਣਿਆਂ ਦੇ ਖੂਨ ਵਿਚ 0.08 ਤੋਂ ਘੱਟ ਐਲਕੌਹਲ ਮਿਲਣ ਕਾਰਨ ਚਿਤਾਵਨੀਆਂ ਦਿਤੀਆਂ ਗਈਆਂ। ਕੈਰੀ ਸ਼ਮਿਡ ਨੇ ਅੱਗੇ ਕਿਹਾ ਕਿ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਪੂਰੇ ਸੂਬੇ ਵਿਚ ਸਵੇਰ ਤੋਂ ਰਾਤ ਤੱਕ ਚੈਕਿੰਗ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਵਾਸਤੇ ਬਿਹਤਰ ਇਹੀ ਰਹੇਗਾ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ। ਨਸ਼ਾ ਮੁਕਤ ਡਰਾਈਵਿੰਗ ਰਾਹੀਂ ਸੜਕ ਤੋਂ ਲੰਘਣ ਵਾਲੇ ਹੋਰਨਾਂ ਬੇਦੋਸ਼ਿਆਂ ਦੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਹਨ। 

Tags:    

Similar News