ਬਰੈਂਪਟਨ 'ਚ 4 ਦਿਨਾਂ ਲਈ ਸਜੇ ਦੀਵਾਨ, ਪੰਜਾਬ ਤੋਂ ਰਾਗੀਆਂ ਨੇ ਕੀਤਾ ਕੀਰਤਨ

ਕੈਨੇਡੀਅਨ ਬੌਰਨ ਨੌਜਵਾਨਾਂ ਵੱਲੋਂ ਮਿਲ ਕੇ ਕਰਵਾਇਆ ਜਾਂਦਾ ਸਮਾਗਮ, ਸੰਗਤਾਂ ਨੇ ਗੁਰੂ ਦੀ ਇਲਾਹੀ ਬਾਣੀ ਅਤੇ ਰਸਮਈ ਕੀਰਤਨ ਦਾ ਮਾਣਿਆ ਆਨੰਦ;

Update: 2024-08-09 20:12 GMT

ਬਰੈਂਪਟਨ 'ਚ 6ਵਾਂ ਸਾਲਾਨਾ ਐਕਸਪੀਰੀਐਂਸ ਸਿੱਖੀ ਸਮਾਗਮ ਸਫ਼ਲਤਾਪੂਰਨ ਸੰਪੰਨ ਹੋਇਆ। ਵੀਰਵਾਰ 1 ਅਗਸਤ ਤੋਂ ਐਤਵਾਰ 4 ਅਗਸਤ 2024, ਤੱਕ ਬਰੈਂਪਟਨ ਫੇਅਰ ਗਰਾਊਂਡ ਕੈਲੇਡਨ ਵਿਖੇ ਦੀਵਾਨ ਸਜਾਏ ਗਏ। ਜਿਸ 'ਚ ਪ੍ਰਸਿੱਧ ਕੀਰਤਨੀਏ ਅਤੇ ਕਥਾਵਾਚਕ ਭਾਈ ਜਰਨੈਲ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਦਲਜੀਤ ਸਿੰਘ ਜੀ ਮਨਟੀਕਾ ਦਮਦਮੀ ਟਕਸਾਲ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ, ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ, ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ, ਡਾ. ਗੁਰਿੰਦਰ ਸਿੰਘ ਜੀ ਬਟਾਲਾ ਵਾਲਿਆਂ ਨੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ।

ਇਹ ਸਮਾਗਮ ਦੀ ਖਾਸ ਗੱਲ ਇਹ ਵੀ ਹੁੰਦੀ ਹੈ ਕਿ ਇਸ ਸਮਾਗਮ ਲਈ ਸਾਰੇ ਪ੍ਰਬੰਧ ਕੈਨੇਡਾ ਦੇ ਜੰਮਪਲ ਨੌਜਵਾਨਾਂ ਵੱਲੋਂ ਮਿਲ ਕੇ ਕੀਤੇ ਜਾਂਦੇ ਹਨ। ਇਸ ਸਾਲ ਦੀਵਾਨ ਹਾਲ ਬਹੁਤ ਖੁੱਲ੍ਹਾ ਸੀ ਅਤੇ ਸਜਾਵਟ ਵੀ ਬਹੁਤ ਸੋਹਣੀ ਅਤੇ ਅਨੌਖੇ ਢੰਗ ਨਾਲ ਕੀਤੀ ਗਈ ਸੀ। ਦੀਵਾਨ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਗਤਾਂ ਨਤਮਸਤਕ ਹੋਈਆਂ ਅਤੇ ਸੰਗਤਾਂ ਨੇ ਇਲਾਹੀ ਬਾਣੀ ਅਤੇ ਰੱਸਮਈ ਕੀਰਤਨ ਦਾ ਆਨੰਦ ਮਾਣਿਆ। ਦੀਵਾਨ ਹਾਲ 'ਚ ਸੰਗਤ ਲਈ ਦਰਸ਼ਨ ਵਾਸਤੇ ਸ਼ਸਤਰ ਵੀ ਸਜਾਏ ਗਏ ਸਨ। ਇਸ ਸਮਾਗਮ 'ਚ ਛਢੋਟੇ-ਛੋਟੇ ਬੱਚੇ ਵੀ ਪੂਰਾ ਸਿੱਖੀ ਪਹਿਰਾਵਾ ਪਹਿਨ ਕੇ ਆਏ ਹੋਏ ਸਨ। ਸੰਗਤਾਂ ਲਈ ਗੁਰੂ ਦੇ ਲੰਗਰ ਦਾ ਵੀ ਅਤੁੱਟ ਪ੍ਰਬੰਧ ਕੀਤਾ ਗਿਆ ਸੀ। ਚਾਰ ਦਿਨ ਇਹ ਸਮਾਗਮ ਚੱਲਿਆ ਅਤੇ ਚਾਰੋਂ ਦਿਨ ਹੀ ਵੱਡੀ ਗਿਣਤੀ 'ਚ ਸੰਗਤਾਂ ਦਾ ਇਕੱਠ ਹੋਇਆ। ਸੰਗਤਾਂ ਵੱਲੋਂ ਲੰਗਰ 'ਚ ਖੂਬ ਸੇਵਾ ਵੀ ਕੀਤੀ ਗਈ।

Tags:    

Similar News