ਇਹ QR Code ਨਹੀਂ ਹੋਣ ਦੇਵੇਗਾ ਤੁਹਾਡਾ ਨੁਕਸਾਨ!
ਈ ਵਾਰ ਅਜਿਹਾ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਕਿ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਹੋਣਗੇ ਤੇ ਜਦੋਂ ਓਹ ਤੁਹਾਨੂੰ ਪੈਸੇ ਦਿੰਦਾ ਹੈ ਤਾਂ ਕੁਝ ਪੈਸੇ ਘੱਟ ਕਰ ਕੇ ਹੀ ਦਿੰਦਾ ਹੈ ਜਿਸਦੇ ਕਾਰਨ ਤੁਹਾਡਾ ਨੁਕਸਾਨ ਹੋ ਜਾਂਦਾ ਹੈ। ਅਜਿਹੇ ਵਿੱਚ ਇੱਕ ਅਜਿਹੀ ਤਰਤੀਬ ਹੈ ਜੋ ਤੁਹਾਡਾ ਇਹ ਨੁਕਸਾਨ ਹੋਣ ਤੋਂ ਬਚਾਵੇਗੀ। ਜੀ ਹਾਂ ਇਸਦੇ ਲਈ ਤੁਹਾਨੂੰ ਆਪਣੇ ਮੋਬਾਈਲ ਵਿੱਚ ਕਰਨੀ ਪਵੇਗੀ ਕੁਝ ਸੈਟਿੰਗ।;
ਚੰਡੀਗੜ੍ਹ, ਕਵਿਤਾ : ਕਈ ਵਾਰ ਅਜਿਹਾ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਕਿ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਹੋਣਗੇ ਤੇ ਜਦੋਂ ਓਹ ਤੁਹਾਨੂੰ ਪੈਸੇ ਦਿੰਦਾ ਹੈ ਤਾਂ ਕੁਝ ਪੈਸੇ ਘੱਟ ਕਰ ਕੇ ਹੀ ਦਿੰਦਾ ਹੈ ਜਿਸਦੇ ਕਾਰਨ ਤੁਹਾਡਾ ਨੁਕਸਾਨ ਹੋ ਜਾਂਦਾ ਹੈ। ਅਜਿਹੇ ਵਿੱਚ ਇੱਕ ਅਜਿਹੀ ਤਰਤੀਬ ਹੈ ਜੋ ਤੁਹਾਡਾ ਇਹ ਨੁਕਸਾਨ ਹੋਣ ਤੋਂ ਬਚਾਵੇਗੀ। ਜੀ ਹਾਂ ਇਸਦੇ ਲਈ ਤੁਹਾਨੂੰ ਆਪਣੇ ਮੋਬਾਈਲ ਵਿੱਚ ਕਰਨੀ ਪਵੇਗੀ ਕੁਝ ਸੈਟਿੰਗ।
ਇਸਦੇ ਲਈ ਤੁਹਾਨੂੰ ਸੱਭ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਗੂਗਲ ਪੇਅ ਦੀ ਐਪਲੀਕੇਸ਼ਨ ਖੋਲਣੀ ਪਵੇਗੀ ਫਿਰ ਰਾਈਟ ਸਾਈਡ ਜਿੱਥੇ ਤੁਹਾਡੀ ਫੋਟੋ ਦਿਖ ਰਹੀ ਹੋਣੀ ਓਥੇ ਤੁਸੀ ਕਲਿੱਕ ਕਰ ਦਓ। ਇਸ ਤੋਂ ਬਾਅਦ ਹੇਠਾਂ ਕਿਊ ਆਰ ਕੋਡ ਦਾ ਓਪਸ਼ਨ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ, ਇਸ ਉੱਤੇ ਕਲਿੱਕ ਕਰ ਦਓ। ਇਸਤੋਂ ਬਾਅਦ ਫਿਰ ਉਪਰ ਰਾਈਟ ਸਾਈਡ ਤਿੰਨ ਡੋਟਸ ਉੱਤੇ ਕਲਿੱਕ ਕਰ ਦਓ ਤੇ ਸੈੱਟ ਅਮਾਊਂਟ ਵਾਲੇ ਓਪਸ਼ਨ ਉੱਤੇ ਕਲਿੱਕ ਕਰ ਦਓ। ਹੁਣ ਜਿਨ੍ਹੇ ਦੀ ਅਮਾਊਂਟ ਵਾਲਾ ਕਿਊ ਆੜ ਕੋਡ ਤੁਸੀਂ ਬਣਾਉਣਾ ਚਾਹੁੰਦੇ ਹੋ, ਓਹ ਅਮਾਊਂਟ ਓਥੇ ਫਿਲ ਕਰ ਦਓ। ਓਕੇ ਕਰਨ ਤੋਂ ਬਾਅਦ ਤੁਹਾਡਾ ਕਿਊ R ਕੋਡ ਬਣ ਕੇ ਤਿਆਰ ਹੋ ਗਿਆ।
ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਹੋ। ਜਿਸ ਤੋਂ ਬਾਅਦ ਸਾਹਮਣੇ ਵਾਲਾ ਜਦੋਂ ਇਸ ਸਕੈਨਰ ਨੂੰ ਸਕੈਨ ਕਰੇਗਾ ਤਾਂ ਓਸਨੂੰ ਓਹੀ ਅਮਾਉਂਟ ਸਕਰੀਨ ਤੇ ਨਜ਼ਰ ਆਵੇਗੀ, ਜੋ ਤੁਸੀਂ ਸੈੱਟ ਕੀਤੀ ਹੋਈ ਹੈ ਤੇ ਤੁਹਨੂੰ ਵੀ ਓਨ੍ਹੀ ਪੇਮੈਂਟ ਆਵੇਗੀ, ਨਾ ਇਸਤੋਂ ਘੱਟ ਨਾਂ ਇਸ ਤੋਂ ਵੱਧ।