ਨੌਜਵਾਨਾਂ ਲਈ ਸਨੁਹਿਰੀ ਮੌਕਾ, ITBP 'ਚ ਨਿਕਲੀ ਭਰਤੀ, ਕਰੋ ਜਲਦ ਅਪਲਾਈ

ਜਿਹੜੇ ਨੌਜਵਾਨ ਨੌਕਰੀ ਲੱਭ ਰਹੇ ਹਨ ਉਨ੍ਹਾਂ ਲਈ ਵੱਡੀ ਖ਼ਬਰ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵਿੱਚ 112 ਪੋਸਟਾਂ ਉੱਤੇ ਭਰਤੀ ਨਿਕਲੀ ਹੈ।;

Update: 2024-07-02 08:24 GMT

ਨਵੀਂ ਦਿੱਲੀ: ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵਿੱਚ ਹੈੱਡ ਕਾਂਸਟੇਬਲ (ਸਿੱਖਿਆ ਅਤੇ ਤਣਾਅ ਸਲਾਹਕਾਰ) ਦੇ ਅਹੁਦੇ ਲਈ ਭਰਤੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ itbpolice.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਤੁਸੀਂ ਹੇਠ ਲਿਖੀਆ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਫਿਰ ਅਪਲਾਈ ਕਰੋ।

ਵਿੱਦਿਅਕ ਯੋਗਤਾ:

ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਡਿਗਰੀ ਜਾਂ ਬਰਾਬਰ ਦੀ ਡਿਗਰੀ।

ਬੈਚਲਰ ਆਫ਼ ਐਜੂਕੇਸ਼ਨ ਜਾਂ ਬੈਚਲਰ ਆਫ਼ ਟੀਚਿੰਗ ਜਾਂ ਬਰਾਬਰ ਦੀ ਡਿਗਰੀ।

ਉਮਰ ਸੀਮਾ:

ਘੱਟੋ-ਘੱਟ ਉਮਰ: 20 ਸਾਲ

ਵੱਧ ਤੋਂ ਵੱਧ ਉਮਰ: 25 ਸਾਲ


ਚੋਣ ਪ੍ਰਕਿਰਿਆ:

ਸਰੀਰਕ ਕੁਸ਼ਲਤਾ ਟੈਸਟ

ਸਰੀਰਕ ਮਿਆਰੀ ਟੈਸਟ

ਦਸਤਾਵੇਜ਼ ਤਸਦੀਕ

ਲਿਖਤੀ ਪ੍ਰੀਖਿਆ

ਮੈਡੀਕਲ ਪ੍ਰੀਖਿਆ

ਫੀਸ:

ਜਨਰਲ: 100 ਰੁਪਏ

ਮਹਿਲਾਵਾਂ, ਸਾਬਕਾ ਸੈਨਿਕ, SC, ST ਲਈ ਮੁਫ਼ਤ

ਤਨਖਾਹ:

ਤਨਖਾਹ ਮੈਟ੍ਰਿਕਸ ਵਿੱਚ ਲੈਵਲ-04 ਦੇ ਤਹਿਤ 25,500 ਤੋਂ 81,100 ਰੁਪਏ ਪ੍ਰਤੀ ਮਹੀਨਾ।


ਇਸ ਤਰ੍ਹਾਂ ਕਰੋ ਅਪਲਾਈ

ਅਧਿਕਾਰਤ ਵੈੱਬਸਾਈਟ recruitment.itbpolice.nic.in 'ਤੇ ਜਾਓ।

ਜ਼ਰੂਰੀ ਦਸਤਾਵੇਜ਼ਾਂ ਦੇ ਦਸਤਖਤ, ਫੋਟੋ, ਆਈਡੀ ਪਰੂਫ਼ ਅੱਪਲੋਡ ਕਰੋ।

ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ।

ਫਾਰਮ ਜਮ੍ਹਾਂ ਕਰੋ। ਇਸ ਦਾ ਪ੍ਰਿੰਟਆਊਟ ਲੈ ਕੇ ਰੱਖੋ।

Tags:    

Similar News