India Post GDS Recruitment 2024: ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ ਲਈ ਬੰਪਰ ਭਰਤੀ, ਕਰੋ ਜਲਦ ਅਪਲਾਈ

ਇੰਡੀਆ ਪੋਸਟ ਨੇ ਅੱਜ ਤੋਂ ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 10ਵੀਂ ਪਾਸ ਉਮੀਦਵਾਰਾਂ ਲਈ ਇਹ ਸੁਨਹਿਰੀ ਮੌਕਾ ਹੈ।;

Update: 2024-07-15 12:32 GMT

India Post GDS Recruitment 2024: ਇੰਡੀਆ ਪੋਸਟ ਨੇ ਗ੍ਰਾਮੀਣ ਡਾਕ ਸੇਵਕ ਦੀਆਂ ਅਸਾਮੀਆਂ ਉੱਤੇ ਬੰਪਰ ਭਰਤੀ ਕੱਢੀ ਹੈ। ਜਿਹੜੇ ਵਿਅਕਤੀ 10ਵੀਂ ਪਾਸ ਹਨ ਉਹ ਇਹ ਪੋਸਟ ਉੱਤੇ ਅਪਲਾਈ ਕਰ ਸਕਦੇ ਹਨ। ਜਿਹੜੇ ਉਮੀਦਵਾਰ ਪੋਸਟ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਇਸ ਵੈਬਸਾਈਟ ਉੱਤੇ ਅਪਲਾਈ ਕਰ ਸਕਦੇ ਹੋ। ਭਾਰਤੀ ਡਾਕ ਨੇ 44228 ਅਸਾਮੀਆਂ ਕੱਢੀਆਂ ਹਨ। ਅਪਲਾਈ ਕਰਨ ਦੀ ਆਖਾਰੀ ਮਿਤੀ 8 ਅਗਸਤ 2024 ਹੈ।  ਵਿੱਤੀ ਸਾਲ 2024-25 ਲਈ ਬ੍ਰਾਂਚ ਪੋਸਟਮਾਸਟਰ (BPM) ਅਤੇ ਸਹਾਇਕ ਬ੍ਰਾਂਚ ਪੋਸਟਮਾਸਟਰ (ABPM)/ਡਾਕ ਸੇਵਕ ਦੇ ਤੌਰ 'ਤੇ ਗ੍ਰਾਮੀਣ ਡਾਕ ਸੇਵਕ (GDS) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।

ਇਨ੍ਹਾਂ ਰਾਜਾਂ ਵਿੱਚ ਹੋਣਗੀਆਂ ਨਿਯੁਕਤੀਆਂ

ਦੇਸ਼ ਭਰ ਦੇ 23 ਰਾਜ - ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪੂਰਬ, ਉੜੀਸਾ, ਪੰਜਾਬ, ਰਾਜਸਥਾਨ, ਤਾਮਿਲਨਾਡੂ , ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ 44228 ਅਸਾਮੀਆਂ ਭਰੀਆਂ ਜਾਣਗੀਆਂ।

ਯੋਗਤਾ ਮਾਪਦੰਡ

ਵਿਦਿਅਕ ਯੋਗਤਾ- ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਸੀਮਾ ਵਿੱਚ ਛੋਟ ਹੋਵੇਗੀ।

ਉਮਰ ਸੀਮਾ- ਉਮੀਦਵਾਰਾਂ ਦੀ ਚੋਣ 10ਵੀਂ ਜਮਾਤ ਵਿੱਚ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰਾਂ ਨੇ ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ, ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ

ਅਰਜ਼ੀ ਦੀ ਫੀਸ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਜਨਰਲ, ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ, ਬਾਕੀ ਸਾਰੇ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ

ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ- indiapostgdsonline.gov.in 'ਤੇ ਜਾਓ।

ਇਸ ਤੋਂ ਬਾਅਦ ਬਿਨੈਕਾਰਾਂ ਨੂੰ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ।

ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਬਣਾਉਣ ਲਈ ਬਿਨੈਕਾਰਾਂ ਕੋਲ ਆਪਣਾ ਕਿਰਿਆਸ਼ੀਲ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ।

ਰਜਿਸਟ੍ਰੇਸ਼ਨ ਫੀਸ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।

ਲੋੜੀਂਦੇ ਵੇਰਵਿਆਂ ਨਾਲ ਅਰਜ਼ੀ ਫਾਰਮ ਭਰੋ ਅਤੇ ਜਮ੍ਹਾਂ ਕਰੋ।

ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ ਅਤੇ ਹੋਰ ਲੋੜ ਲਈ ਇਸ ਦਾ ਪ੍ਰਿੰਟਆਊਟ ਲਓ।

Tags:    

Similar News