ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ, ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਇਆ ਨੌਜਵਾਨ

ਪੰਜਾਬ ਪੁਲਿਸ ਜੋ ਕਿ ਅਕਸਰ ਹੀ ਆਪਣੀ ਕਾਰਗੁਜ਼ਾਰੀ ਕਰਕੇ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਕਦੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਦੀ ਵੀਡੀਓ ਵਾਇਰਲ ਹੁੰਦੀ ਹੈ ਕਦੀ ਪੁਲਿਸ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੁੰਦੀ ਅਤੇ ਅੱਜ ਕਪੂਰਥਲਾ ਜਿਲਾ ਦੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਮਸਲਾ ਕੀ ਸੀ ਇਹ ਵੀ ਦੱਸਦੇ ਹਾਂ ।

Update: 2025-10-25 10:25 GMT

ਕਪੂਰਥਲਾ (ਗੁਰਪਿਆਰ ਸਿੰਘ) : ਪੰਜਾਬ ਪੁਲਿਸ ਜੋ ਕਿ ਅਕਸਰ ਹੀ ਆਪਣੀ ਕਾਰਗੁਜ਼ਾਰੀ ਕਰਕੇ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਕਦੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਦੀ ਵੀਡੀਓ ਵਾਇਰਲ ਹੁੰਦੀ ਹੈ ਕਦੀ ਪੁਲਿਸ ਵੱਲੋਂ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੁੰਦੀ ਅਤੇ ਅੱਜ ਕਪੂਰਥਲਾ ਜਿਲਾ ਦੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਮਸਲਾ ਕੀ ਸੀ ਇਹ ਵੀ ਦੱਸਦੇ ਹਾਂ ।


ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸ਼ੱਕ ਦੇ ਅਧਾਰ ਤੇ ਮਸੀਤਾ ਦੇ ਦੋ ਨੌਜਵਾਨਾਂ ਨੂੰ ਪੁਲਿਸ ਪੁੱਛ ਪੜਤਾਲ ਲਈ ਲੈ ਕੇ ਆਉਂਦੀ ਹੈ ਅਤੇ ਪੰਚਾਇਤ ਖੁਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰਦੀ ਹੈ। ਘਟਨਾ ਕੱਲ ਸਵੇਰ 10 ਵਜੇ ਦੀ ਦੱਸੀ ਜਾ ਰਹੀ ਹੈ ਅਤੇ ਅੱਜ ਸਵੇਰੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲਦੀ ਹੈ ।

ਪਰਿਵਾਰ ਦਾ ਆਰੋਪ ਹੈ ਕਿ ਪੁਲਿਸ ਦੀ ਤਸ਼ੱਦਦ ਨਾ ਝਲਦੇ ਹੋਏ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਂਦੀ ਹੈ। ਜਿੱਥੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਦੂਸਰੇ ਪਾਸੇ ਇਨਸਾਫ ਲੈਣ ਲਈ ਪਰਿਵਾਰ ਨੂੰ ਧਰਨਾ ਤੱਕ ਲਾਣਾ ਪਿਆ ਅਤੇ ਧਰਨਾ ਲੱਗਣ ਤੋਂ ਬਾਅਦ ਉੱਚ ਅਧਿਕਾਰੀ ਕੁੰਭ ਕਰਨ ਦੀ ਨੀਂਦ ਤੋਂ ਜਾਗਦੇ ਹਨ ਅਤੇ ਸੁਲਤਾਨਪੁਰ ਲੋਧੀ ਆ ਕੇ ਰਟੀ ਰਟਾਈਆਂ ਗੱਲਾਂ ਕਹਿਣ ਲੱਗਦੇ ਹਨ ਕੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਇਨਸਾਫ ਜਰੂਰ ਮਿਲੇਗਾ ।


ਪਰ ਇੱਥੇ ਵੱਡੇ ਸਵਾਲ ਇਹ ਖੜੇ ਹੁੰਦੇ ਹਨ ਕੀ ਇਨਸਾਫ ਲੈਣ ਲਈ ਹਰ ਵਾਰ ਧਰਨਾ ਲਾਣਾ ਜਰੂਰੀ ਹੈ । ਅਤੇ ਜਿਨਾਂ ਅਧਿਕਾਰੀਆਂ ਉੱਤੇ ਪਰਿਵਾਰ ਵੱਲੋਂ ਆਰੋਪ ਲਗਾਏ ਜਾ ਰਹੇ ਹਨ ਉਹਨਾਂ ਉੱਤੇ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ । ਹਰ ਵਾਰੀ ਜਾਂਚ ਦੀ ਗੱਲ ਕਹਿ ਕੇ ਹੀ ਕਿਉਂ ਖਹਿੜਾ ਛਲਾ ਲੈਂਦੇ ਹਨ ਉਚ ਅਧਿਕਾਰੀ ।

ਫਿਲਹਾਲ ਇਹ ਨੌਜਵਾਨ ਦੀ ਮੌਤ ਤੋਂ ਬਾਅਦ ਉੱਚ ਅਧਿਕਾਰੀ ਆਉਂਦੇ ਹਨ ਅਤੇ ਸਾਰੇ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਦੀ ਗੱਲ ਜਰੂਰ ਆਖਦੇ ਹਨ ਪਰ ਦੂਸਰੇ ਪਾਸੇ ਪਰਿਵਾਰ ਦਾ ਨੌਜਵਾਨ ਪੁੱਤ ਚਲਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ । ਅਤੇ ਭਿੱਜੀਆਂ ਅੱਖਾਂ ਦੇ ਨਾਲ ਇੱਕੋ ਆਸ ਹੈ ਕਿ ਕੀ ਇਨਸਾਫ ਮਿਲੇਗਾ ।

Tags:    

Similar News