ਬਿੱਗ ਬੌਸ ਫੇਮ ਦਾ ਘਰ ਕਿਉਂ ਕੀਤਾ ਗਿਆ ਜ਼ਬਤ ?
ਅਦਾਲਤ ਨੇ ਪੂਰੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਸੀ, ਪਰ ਭਾਵਨਾ ਪਾਂਡੇ ਨੇ ਪੈਸੇ ਜਮ੍ਹਾ ਨਹੀਂ ਕਰਵਾਏ। ਇਸ ਕਾਰਨ ਅਦਾਲਤ ਨੇ ਜ਼ਬਤੀ ਵਾਰੰਟ ਜਾਰੀ ਕੀਤਾ। ਪਹਿਲਾਂ ਵੀ ਟੀਮ ਦੋ ਵਾਰ ਚਾਹਤ
'ਬਿੱਗ ਬੌਸ 18' ਫੇਮ ਚਾਹਤ ਪਾਂਡੇ ਦੇ ਘਰ ਨੂੰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਇਹ ਕਾਰਵਾਈ ਅਦਾਕਾਰਾ ਦੀ ਮਾਂ ਵੱਲੋਂ ਲਿਆ ਗਿਆ ਕਰਜ਼ਾ ਵਾਪਸ ਨਾ ਕਰਨ ਕਾਰਨ ਕੀਤੀ ਗਈ ਹੈ। ਪੁਲਿਸ ਨੇ ਚਾਹਤ ਪਾਂਡੇ ਦੇ ਘਰ ਤੋਂ ਫਰਨੀਚਰ ਸਮੇਤ ਹੋਰ ਘਰੇਲੂ ਸਮਾਨ ਜ਼ਬਤ ਕਰ ਲਿਆ ਹੈ।
ਰਿਪੋਰਟਾਂ ਅਨੁਸਾਰ, ਚਾਹਤ ਪਾਂਡੇ ਦੀ ਮਾਂ ਭਾਵਨਾ ਨੇ ਲਗਭਗ 6 ਸਾਲ ਪਹਿਲਾਂ ਕਾਰ ਖਰੀਦਣ ਲਈ 2 ਲੱਖ 40 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਦੇ ਵਿਆਜ ਸਮੇਤ ਰਕਮ 10 ਹਜ਼ਾਰ ਰੁਪਏ ਹੋ ਗਈ ਸੀ। ਭਾਵਨਾ ਨੇ ਹੁਣ ਤੱਕ 4 ਲੱਖ 62 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ, ਪਰ ਬਾਕੀ ਦੀ ਰਕਮ ਨਹੀਂ ਦਿੱਤੀ, ਜਿਸ ਕਾਰਨ ਫਾਇਨੈਂਸ ਕੰਪਨੀ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ।
ਅਦਾਲਤ ਨੇ ਪੂਰੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਸੀ, ਪਰ ਭਾਵਨਾ ਪਾਂਡੇ ਨੇ ਪੈਸੇ ਜਮ੍ਹਾ ਨਹੀਂ ਕਰਵਾਏ। ਇਸ ਕਾਰਨ ਅਦਾਲਤ ਨੇ ਜ਼ਬਤੀ ਵਾਰੰਟ ਜਾਰੀ ਕੀਤਾ। ਪਹਿਲਾਂ ਵੀ ਟੀਮ ਦੋ ਵਾਰ ਚਾਹਤ ਪਾਂਡੇ ਦੇ ਘਰ ਜਾ ਚੁੱਕੀ ਸੀ, ਪਰ ਸਮਾਨ ਜ਼ਬਤ ਨਹੀਂ ਕਰ ਸਕੀ। ਸ਼ਨੀਵਾਰ ਨੂੰ ਪੁਲਿਸ ਫੋਰਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਗਈ।
ਇਸ ਮਾਮਲੇ ਨੇ ਚਾਹਤ ਪਾਂਡੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਿਸ ਅਤੇ ਅਦਾਲਤ ਵੱਲੋਂ ਹੋਰ ਕਾਰਵਾਈ ਜਾਰੀ ਹੈ।