ਸੂਰਜ ਗ੍ਰਹਿਣ ਕਦੋਂ ਲੱਗੇਗਾ ? ਤਰੀਕ ਆ ਗਈ ਸਾਹਮਣੇ
ਧਾਰਮਿਕ ਅਤੇ ਜੋਤਿਸ਼ ਅਨੁਸਾਰ, ਇਹ ਗ੍ਰਹਿਣ ਕੇਤੂ ਦੇ ਪ੍ਰਭਾਵ ਕਰਕੇ ਹੋਵੇਗਾ।
ਕਿੱਥੇ-ਕਿੱਥੇ ਦਿਖਾਈ ਦੇਵੇਗਾ?
29 ਮਾਰਚ, 2025 ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਣ ਜਾ ਰਿਹਾ ਹੈ। ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਸੂਤਕ ਕਾਲ ਲਾਗੂ ਨਹੀਂ ਹੋਵੇਗਾ।
ਸੂਰਜ ਗ੍ਰਹਿਣ ਦਾ ਵਿਗਿਆਨਕ ਤੇ ਜੋਤਿਸ਼ ਮਹੱਤਵ
ਵਿਗਿਆਨਕ ਤੌਰ 'ਤੇ, ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ, ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ, ਜਿਸ ਨਾਲ ਸੂਰਜ ਦੀ ਰੌਸ਼ਨੀ ਧਰਤੀ ਤੱਕ ਪਹੁੰਚਣ ਤੋਂ ਰੁਕ ਜਾਂਦੀ ਹੈ।
ਧਾਰਮਿਕ ਅਤੇ ਜੋਤਿਸ਼ ਅਨੁਸਾਰ, ਇਹ ਗ੍ਰਹਿਣ ਕੇਤੂ ਦੇ ਪ੍ਰਭਾਵ ਕਰਕੇ ਹੋਵੇਗਾ।
ਭਾਵੇਂ ਚੰਦਰ ਗ੍ਰਹਿਣ ਹੋਵੇ ਜਾਂ ਸੂਰਜ ਗ੍ਰਹਿਣ, ਰਾਹੂ ਅਤੇ ਕੇਤੂ ਨੂੰ ਇਨ੍ਹਾਂ ਘਟਨਾਵਾਂ ਦਾ ਮੁੱਖ ਕਾਰਣ ਮੰਨਿਆ ਜਾਂਦਾ ਹੈ।
ਸੂਰਜ ਗ੍ਰਹਿਣ ਦੀ ਸਮੇਂ-ਸੂਚੀ (ਭਾਰਤੀ ਸਮੇਂ ਅਨੁਸਾਰ)
ਸ਼ੁਰੂਆਤ: ਦੁਪਹਿਰ 2:21 ਵਜੇ
ਅੰਤ: ਸ਼ਾਮ 6:14 ਵਜੇ
ਕਿਸ ਤਰੀਕੇ ਦਾ ਹੋਵੇਗਾ: ਅੰਸ਼ਕ ਸੂਰਜ ਗ੍ਰਹਿਣ
ਕਿੱਥੇ-ਕਿੱਥੇ ਦਿਖਾਈ ਦੇਵੇਗਾ?
ਇਹ ਯੂਰਪ, ਏਸ਼ੀਆ, ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸਿਆਂ ਸਮੇਤ ਇਟਲੀ, ਫਰਾਂਸ, ਜਰਮਨੀ, ਨਾਰਵੇ, ਪੋਲੈਂਡ, ਉੱਤਰੀ ਰੂਸ, ਯੂਕਰੇਨ, ਇੰਗਲੈਂਡ, ਮੋਰੋਕੋ, ਬਰਮੂਡਾ ਆਦਿ ਵਿੱਚ ਦਿਖਾਈ ਦੇਵੇਗਾ।
ਭਾਰਤ 'ਚ ਗ੍ਰਹਿਣ ਅਤੇ ਸੂਤਕ
ਭਾਰਤ ਵਿੱਚ ਇਹ ਗ੍ਰਹਿਣ ਦਿੱਖੇਗਾ ਨਹੀਂ, ਇਸ ਲਈ ਸੂਤਕ ਕਾਲ ਵੀ ਲਾਗੂ ਨਹੀਂ ਹੋਵੇਗਾ।
ਸੂਤਕ ਆਮ ਤੌਰ 'ਤੇ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ, ਪਰ ਜਿੱਥੇ ਗ੍ਰਹਿਣ ਦਿੱਖੇ ਨਾ, ਉੱਥੇ ਸੂਤਕ ਦੀ ਗਣਨਾ ਨਹੀਂ ਕੀਤੀ ਜਾਂਦੀ।
ਨੋਟ: ਇਹ ਜਾਣਕਾਰੀ ਧਾਰਮਿਕ ਤੇ ਜੋਤਿਸ਼ ਵਿਸ਼ਲੇਸ਼ਣਾਂ 'ਤੇ ਆਧਾਰਿਤ ਹੈ। ਕਿਸੇ ਵੀ ਵਿਸ਼ੇਸ਼ ਜਾਣਕਾਰੀ ਲਈ ਮਾਹਿਰਾਂ ਦੀ ਸਲਾਹ ਲਵੋ।