ਮਜੀਠੀਆ ਵਿਰੁਧ ਬੋਨੀ ਅਜਨਾਲਾ ਨੇ ਵਿਜੀਲੈਂਸ ਨੂੰ ਕੀ ਕਿਹਾ ? ਪੜ੍ਹੋ
ਮਜੀਠੀਆ ਦੇ ਸਾਬਕਾ ਪੀਏ ਤਲਬੀਰ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਿਲ ਕਰ ਲਿਆ ਹੈ
ਮਜੀਠੀਆ ਦੇ ਸਾਬਕਾ ਪੀਏ ਤਲਬੀਰ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਿਲ ਕਰ ਲਿਆ ਹੈ
ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਨੇ ਜਿਹੜਾ ਕੇਸ ਦਰਜ ਕੀਤਾ ਸੀ ਉਸ ਮਾਮਲੇ ਵਿੱਚ ਅੱਜ ਅਕਾਲੀ ਲੀਡਰ ਅਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਵੀ ਬਿਆਨ ਦਰਜ ਕਰਵਾਏ। ਇਸ ਮੌਕੇ ਬਿਆਨ ਦਰਜ ਕਰਾਉਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਮੈਂ ਹੋ ਰਹੇ ਨਸ਼ੇ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਸੀ, ਇਹ ਵੀ ਦੱਸਿਆ ਸੀ ਕਿ ਕੌਣ ਉਹ ਪਿੰਦੀ ਅਤੇ ਕੌਣ ਹ ਸੱਤਾ ਜਿਹੜੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹਨ, ਉਹਨਾਂ ਆਖਿਆ ਕਿ ਇਹ ਚਿੱਠੀ ਹੁਣ ਬੋਲ ਰਹੀ ਹੈ।
ਬੋਨੀ ਅਜਨਾਲਾ ਨੇ ਆਖਿਆ ਕਿ ਮੈਂ ਸਾਲ 2012 13 ਤੋਂ ਰੌਲਾ ਪਾ ਰਿਹਾ ਹਾਂ ਕਿ ਪੰਜਾਬ ਨੂੰ ਨਸ਼ੇ ਤੋਂ ਬਚਾ ਲਓ ਮੈਂ ਚਿੱਠੀ ਦੇ ਰੂਪ ਵਿੱਚ ਆਪਣੇ ਹੱਥ ਵੱਢ ਕੇ ਦਿੱਤੇ ਹੋਏ ਹਨ, ਉਹਨਾਂ ਆਖਿਆ ਕਿ ਪਰਮਾਤਮਾ ਬਹੁਤ ਬੇਅੰਤ ਹੈ ਅਤੇ ਜੋ ਸੱਚਾਈ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ।
ਉਨਾ ਇਹ ਵੀ ਆਖਿਆ ਕਿ ਮੈਂ ਇਹਨਾਂ ਨਸ਼ਿਆਂ ਵਿਰੁੱਧ ਜਿਹੜੀ ਚਿੱਠੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਉਹ ਚਿੱਠੀ ਅੱਜ ਵੀ ਆਨ ਰਿਕਾਰਡ ਹੈ।
ਇਸ ਤੋਂ ਇਲਾਵਾ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਪੀਏ ਤਲਬੀਰ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਅੱਜ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਦੱਸ ਦਈਏ ਕਿ ਅੱਜ ਵਿਜੀਲੈਂਸ ਦੀ ਟੀਮ ਦੁਪਹਿਰ 2 ਵਜੇ ਤਲਬੀਰ ਸਿੰਘ ਗਿੱਲ ਦੇ ਘਰ ਪਹੁੰਚੀ ਅਤੇ ਉਨਾਂ ਦੇ ਨਾਲ ਉਹਨਾਂ ਦੀ ਰਿਹਾਇਸ਼ ਉੱਤੇ ਬੈਠ ਕੇ ਬਿਆਨ ਦਰਜ ਕਰਵਾਏ ਗਏ