ਸ਼ਹੀਦੀ ਪੰਦਰਵਾੜੇ ਦੌਰਾਨ ਨੱਚਣ ਗਾਉਣ ਦੇ ਸਮਾਗਮ ਕੀ ਜਾਇਜ਼ ਹਨ ?
ਇਸ ਤੋਂ ਬਾਅਦ ਅਗਲੀ ਗੱਲ ਸ਼ੁਰੂ ਹੁੰਦੀ ਹੈ । ਇਹ ਧਰਤੀ ਅਹਿਸਾਨ ਫਰਾਮੋਸ਼ ਦਾ ਭਾਰ ਨਹੀਂ ਝਲਦੀ ਅਤੇ ਉਸ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਫੇਰ ਅਸੀਂ ਚੀਕਦੇ ਹਾਂ
ਇਹ ਧਰਤੀ ਅਹਿਸਾਨ ਫਰਾਮੋਸ਼ ਦਾ ਭਾਰ ਨਹੀਂ ਝਲਦੀ
ਸਿੱਖ ਕੌਮ ਇੱਕ ਮਹਾਨ ਕੌਮ ਹੈ, ਜਿਹੜੀਆਂ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਉਹ ਦਰਸਾਈਆਂ ਨਹੀਂ ਜਾ ਸਕਦੀਆਂ ਉਹ ਅਜ਼ੀਮ ਹਨ ਪਰ ਜਿਹੜੀਆਂ ਸ਼ਹੀਦੀਆਂ ਛੋਟੇ ਅਤੇ ਵੱਡੇ ਸਾਹਿਬਜਾਦਿਆਂ ਨੇ ਸਾਡੇ ਲਈ ਦੇ ਦਿੱਤੀਆਂ ਕੀ ਅਸੀਂ ਉਸ ਨੂੰ ਅੱਖੋਂ ਪਰੋਖੇ ਕਰ ਸਕਦੇ ਹਾਂ? ਯਕੀਨਨ ਨਹੀਂ
ਜੀ ਸਦਕੇ ਖੁਸ਼ੀਆਂ ਮਨਾਓ ਸਾਲ ਦੇ 365 ਦਿਨ ਹੁੰਦੇ ਹਨ
ਕੀ ਅਸੀਂ ਇਹ 15 ਦਿਨ ਆਪਣੇ ਗੁਰੂਆਂ ਲਈ ਆਪਣੇ ਛੋਟੇ ਸਾਹਿਬਜ਼ਾਦਿਆਂ ਲਈ ਆਪਣੇ ਵੱਡੇ ਸਾਹਿਬਜ਼ਾਦਿਆਂ ਲਈ ਕੁਰਬਾਨ ਨਹੀਂ ਕਰ ਸਕਦੇ ?
ਜੇ ਨਹੀਂ ਕਰ ਸਕਦੇ ਤਾਂ ਲੱਖ ਲਾਹਨਤ ਹੈ ਸਾਡੇ ਇਸ ਜਿਉਣ ਉੱਤੇ ਇਸ ਲਈ ਕਿ ਅੱਜ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਿੱਖ ਕੌਮ ਦੇ ਮਹਾਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸ਼ਹੀਦ ਹੋਏ ਸਨ ਉਹ ਦੀਵਾਰਾਂ ਦੇ ਵਿੱਚ ਚਿਣੇ ਗਏ ਸਨ
ਵੱਡੇ ਸਾਹਿਬਜ਼ਾਦੇ ਜੰਗ ਦੇ ਵਿੱਚ ਸ਼ਹੀਦ ਹੋਏ ਸਨ ।
ਜਰਾ ਸੋਚ ਕੇ ਤਾਂ ਵੇਖੋ ਉਹ ਕਿਸ ਲਈ ਸ਼ਹੀਦ ਹੋਏ ਸਨ ? ਉਹ ਸਾਡੇ ਲਈ ਸ਼ਹੀਦ ਹੋਏ ਸਨ, ਜਿਹੜੇ ਅਸੀਂ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ-ਪੱਗਾਂ ਸਜਾਉਂਦੇ ਹਾਂ ਇਹ ਉਸੇ ਦੀ ਬਦੌਲਤ ਹੈ ਅਤੇ ਕੀ ਅਸੀਂ ਇੰਨੀ ਕਦਰ ਵੀ ਨਹੀਂ ਕਰ ਸਕਦੇ ਕਿ ਅੱਜ ਦੇ ਦਿਨਾਂ ਦੇ ਵਿੱਚ ਅਸੀਂ ਵਿਆਹਾਂ ਸ਼ਾਦੀਆਂ ਜਨਮਦਿਨ ਮਨਾ ਰਹੇ ਹਾਂ ?
ਕਿ ਸਾਡਾ ਸਬਰ ਇਨਾ ਟੁੱਟ ਚੁੱਕਾ ਹੈ ਜੇ ਸੱਚ ਮੁੱਚ ਹੀ ਟੁੱਟ ਚੁੱਕਾ ਹੈ ਤਾਂ ਇੱਥੇ ਗੱਲ ਖਤਮ ਹੋ ਜਾਂਦੀ ਹੈ ।
ਇਸ ਤੋਂ ਬਾਅਦ ਅਗਲੀ ਗੱਲ ਸ਼ੁਰੂ ਹੁੰਦੀ ਹੈ । ਇਹ ਧਰਤੀ ਅਹਿਸਾਨ ਫਰਾਮੋਸ਼ ਦਾ ਭਾਰ ਨਹੀਂ ਝਲਦੀ ਅਤੇ ਉਸ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਫੇਰ ਅਸੀਂ ਚੀਕਦੇ ਹਾਂ ਕੁਰਲਾਉਂਦੇ ਹਾਂ ਕਿ ਇਹ ਸਾਡੇ ਨਾਲ ਕੀ ਹੋ ਰਿਹਾ ਹੈ ਅਸੀਂ ਤਾਂ ਸਾਰੀ ਜ਼ਿੰਦਗੀ ਕਿਸੇ ਦਾ ਬੁਰਾ ਮਾੜਾ ਨਹੀਂ ਕੀਤਾ ਪਰ ਸਾਡੇ ਨਾਲ ਹੀ ਇਹ ਮਾੜਾ ਕਿਉਂ ਹੋ ਰਿਹਾ ਹੈ ?
ਕੀ ਕਦੀ ਸੋਚਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਗੁਨਾਹ ਕਰ ਚੁੱਕੇ ਹਾਂ ਜਾਣੇ ਅਤੇ ਅਣਜਾਣੇ ਵਿੱਚ।
ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਖੁਸ਼ੀਆਂ ਮਨਾਉ ਜੀ ਸਦਕੇ ਮਨਾਉ ਪਰ ਆ ਚਾਰ ਦਿਨ ਸ਼ਹੀਦੀ ਦਿਹਾੜੇ ਲਈ ਤਾਂ ਛੱਡ ਦਈਏ, ਸੋਚ ਕੇ ਦੇਖੋ ਜਿਨਾਂ ਦੇ ਲਾਲ ਇਹਨਾਂ ਦਿਨਾਂ ਚ ਸ਼ਹੀਦ ਹੋਏ ਹੋਣ ਉਨਾ ਉੱਤੇ ਕੀ ਬੀਤ ਸਕਦੀ ਹੈ।
ਸਾਨੂੰ ਕੋਈ ਤਾਂ ਫਰਕ ਹੈ ਹੀ ਨਹੀਂ ? ਅਸੀਂ ਤਾਂ ਆਪਣੀਆਂ ਖੁਸ਼ੀਆਂ ਦੇ ਵਿੱਚ ਗਲਤਾਨ ਇਨਾ ਡੂੰਘਾ ਗਹਿਰਾ ਹੋ ਚੁੱਕੇ ਹਾਂ ਕਿ ਸਾਨੂੰ ਕੋਈ ਸੁਰਤ ਨਹੀਂ ਹੈ, ਅਸੀਂ ਆਪਣੀਆਂ ਮਸਤੀਆਂ ਦੇ ਵਿੱਚ ਗੜੁੱਚ ਹੋ ਚੁੱਕੇ ਹਾਂ ਪਰ ਇਹ ਇੱਕ ਵੱਡੀ ਅਹਿਸਾਨ ਫਰਾਮੋਸ਼ੀ ਹੈ ਇਸ ਦਾ ਹਰਜਾਨਾ ਸਾਨੂੰ ਹੀ ਭੁਗਤਨਾ ਪੈਣਾ ਹੈ
ਮਾਫ ਕਰਿਓ