ਮੌਸਮ ਭਾਖਿਆਕਾਰ ਪਿੱਲ ਪ੍ਰੀਮੀਅਰ ਦਾ ਦੇਹਾਂਤ
ਪਿਲ ਪ੍ਰੀਮੀਅਰ ਕੈਨੇਡਾ ਦੇ ਇੱਕ ਪ੍ਰਮੁੱਖ ਮੀਡੀਆ ਅਦਾਰੇ ਨਾਲ ਜੁੜ ਕੇ ਮੌਸਮ ਦੀ ਭਵਿੱਖਬਾਣੀ ਸਬੰਧੀ ਸੂਚਨਾਵਾਂ ਸਾਂਝੀਆਂ ਕਰਨ ਦੀ ਪੇਸ਼ਕਾਰੀ ਦੀ ਜਿੰਮੇਵਾਰੀ ਨਿਭਾਉਂਦੇ ਸਨ
By : Gill
Update: 2025-07-21 11:18 GMT
ਵੈਨਕੂਵਰ, ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਮੀਡੀਆ ਖੇਤਰ ਚ ਉਘੀ ਸ਼ਖਸ਼ੀਅਤ ਵੱਜੋ ਜਾਣੇ ਜਾਂਦੇ ਰਹੇ ਪਿਲ ਪ੍ਰੀਮੀਅਰ ਦਾ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ ਜ਼ਿਕਰਯੋਗ ਹੈ ਕਿ 1940 'ਚ ਪੈਦਾ ਹੋਏ ਪਿਲ ਪ੍ਰੀਮੀਅਰ ਕੈਨੇਡਾ ਦੇ ਇੱਕ ਪ੍ਰਮੁੱਖ ਮੀਡੀਆ ਅਦਾਰੇ ਨਾਲ ਜੁੜ ਕੇ ਮੌਸਮ ਦੀ ਭਵਿੱਖਬਾਣੀ ਸਬੰਧੀ ਸੂਚਨਾਵਾਂ ਸਾਂਝੀਆਂ ਕਰਨ ਦੀ ਪੇਸ਼ਕਾਰੀ ਦੀ ਜਿੰਮੇਵਾਰੀ ਨਿਭਾਉਂਦੇ ਸਨ ਆਪਣੇ ਕੈਰੀਅਰ ਦੌਰਾਨ ਉਹਨਾਂ ਵੱਲੋਂ ਆਪਣੀ ਦਿਲਕਸ਼ ਅਵਾਜ਼ ਅਤੇ ਦਿਲਚਸਪ ਅੰਦਾਜ ਨਾਲ ਕੀਤੀ ਜਾਂਦੀ ਪੇਸ਼ਕਾਰੀ ਕਾਰਨ ਉਹ ਥੋੜੇ ਸਮੇਂ ਜੀ ਦਰਸ਼ਕਾਂ 'ਚ ਕਾਫੀ ਹਰਮਨ ਪਿਆਰੇ ਬਣ ਗਏ ਉਹਨਾਂ ਦੇ ਦਿਹਾਂਤ ਮਗਰੋਂ ਉਹਨਾਂ ਦੇ ਪ੍ਰਸੰਸਕਾਂ ਚ ਸੋਕ ਦੀ ਲਹਿਰ ਦੌੜ ਗਈ ਹੈ।