ਮੁੱਦਾ ਪਾਣੀਆਂ ਦਾ : BBMB ਪੰਜਾਬ ਸਰਕਾਰ ਵਿਰੁਧ ਪਹੁੰਚੀ ਅਦਾਲਤ

ਬੀਬੀਐਮਬੀ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਤੈਨਾਤੀ ਡੈਮ ਦੇ ਦੁਆਲੇ ਪੂਰੀ ਤਰ੍ਹਾਂ ਨਾਲ ਗਲਤ ਹੈ। ਪੰਜਾਬ ਪੁਲਿਸ ਨੇ ਭਾਖੜਾ ਨੰਗਲ ਡੈਮ ਹੈਡ ਵਰਕਰਸ ਤੇ ਕਬਜ਼ਾ

By :  Gill
Update: 2025-05-05 09:17 GMT

ਪੰਜਾਬ ਸਰਕਾਰ 'ਤੇ ਦਖਲ ਦੇਣ ਦਾ ਇਲਜ਼ਾਮ ਲਗਾਇਆ

ਡੈਮ ਦੁਆਲੇ ਪੰਜਾਬ ਪੁਲਿਸ ਨੂੰ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ : ਬੀਬੀਐਮਬੀ ਨੇ ਪੰਜਾਬ ਸਰਕਾਰ ਦੇ ਖਿਲਾਫ਼ ਹਾਈਕੋਰਟ ਦਾ ਰੁਖ ਕੀਤਾ ਹੈ ਅਤੇ ਪੰਜਾਬ ਸਰਕਾਰ ਤੇ ਦਖਲ ਦੇਣ ਦਾ ਇਲਜ਼ਾਮ ਲਗਾਇਆ ਹੈ। ਬੀਬੀਐਮਬੀ ਨੇ ਨੰਗਲ ਡੈਮ ਦੇ ਨਾਲ ਪੰਜਾਬ ਪੁਲਿਸ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਬੀਬੀਐਮਬੀ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਤੈਨਾਤੀ ਡੈਮ ਦੇ ਦੁਆਲੇ ਪੂਰੀ ਤਰ੍ਹਾਂ ਨਾਲ ਗਲਤ ਹੈ। ਪੰਜਾਬ ਪੁਲਿਸ ਨੇ ਭਾਖੜਾ ਨੰਗਲ ਡੈਮ ਹੈਡ ਵਰਕਰਸ ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨੰਗਲ ਡੈਮ ਤੋਂ ਪੰਜਾਬ ਪੁਲਿਸ ਹਟਾਈ ਜਾਵੇ।

ਬੀਬੀਐਮਬੀ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਵੀ ਆਖਿਆ ਹੈ ਕਿ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਢੰਗ ਦੇ ਨਾਲ ਪੰਜਾਬ ਸਰਕਾਰ ਨੇ ਡੈਮ ਅੰਦਰ ਦਖਲ ਅੰਦਾਜੀ ਕੀਤੀ ਹੈ ਅਤੇ ਸਰਕਾਰ ਨੇ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਨੰਗਲ ਭਾਖੜਾ ਡੈਮ ਉੱਤੇ ਕਬਜ਼ਾ ਕੀਤਾ ਹੈ।

ਦੱਸ ਦਈਏ ਕਿ ਬੀਬੀਐਮਬੀ ਦੇ ਖਿਲਾਫ਼ ਅੱਜ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ, ਮਾਨ ਸਰਕਾਰ ਨੇ ਮਤਾ ਪਾਸ ਕੀਤਾ ਹੈ ਕਿ, ਪੰਜਾਬ ਕੋਲ ਕਿਸੇ ਵੀ ਬਾਹਰਲੇ ਸੂਬੇ ਇੱਕ ਵੀ ਬੂੰਦ ਵਾਧੂ ਪਾਣੀ ਦੇਣ ਲਈ ਨਹੀਂ ਹੈ। 




 


Tags:    

Similar News