ਤਰਨ-ਤਾਰਨ ਚੋਣ ਦੇ ਉਮੀਦਵਾਰ ਲਈ ਵਾਰਿਸ ਪੰਜਾਬ ਦੇ ਪਾਰਟੀ ਨੇ ਬਣਾਈ ਨਵੀਂ ਰਣਨੀਤੀ

ਅੰਮ੍ਰਿਤਸਰ ਅੱਜ ਵਾਰਿਸ ਪੰਜਾਬ ਦੇ ਆਗੂ ਤੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ‘ਚ ਹੋਈ ਹੜਾਂ ਦੀ ਤਬਾਹੀ ਅਤੇ ਸਰਕਾਰੀ ਦੀਆ ਨੀਤੀਆਂ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ। ਉਨ੍ਹਾਂ ਨੇ ਆਖਿਆ ਕਿ ਲੋਕਾਂ ਨੂੰ ਉਮੀਦ ਸੀ ਕਿ ਹੜ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ, ਪਰ ਉਲਟ ਕੇਂਦਰ ਅਤੇ ਰਾਜ ਸਰਕਾਰ ਆਪਸ ‘ਚ ਪੈਸਿਆਂ ਨੂੰ ਲੈ ਕੇ ਦੋਸ਼ ਲਗਾਉਂਦੀਆਂ ਰਹੀਆਂ। ਕਿਸੇ ਨੇ ਨਹੀਂ ਦੱਸਿਆ ਕਿ ਹੜ ਪੀੜਤਾਂ ਲਈ ਮਦਦ ਦਾ ਪੈਸਾ ਕਿਥੇ ਗਿਆ।

Update: 2025-09-30 13:54 GMT

 

ਅੰਮ੍ਰਿਤਸਰ (ਵਿਵੇਕ ਕੁਮਾਰ): ਅੰਮ੍ਰਿਤਸਰ ਅੱਜ ਵਾਰਿਸ ਪੰਜਾਬ ਦੇ ਆਗੂ ਤੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ‘ਚ ਹੋਈ ਹੜਾਂ ਦੀ ਤਬਾਹੀ ਅਤੇ ਸਰਕਾਰੀ ਦੀਆ ਨੀਤੀਆਂ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ। ਉਨ੍ਹਾਂ ਨੇ ਆਖਿਆ ਕਿ ਲੋਕਾਂ ਨੂੰ ਉਮੀਦ ਸੀ ਕਿ ਹੜ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ, ਪਰ ਉਲਟ ਕੇਂਦਰ ਅਤੇ ਰਾਜ ਸਰਕਾਰ ਆਪਸ ‘ਚ ਪੈਸਿਆਂ ਨੂੰ ਲੈ ਕੇ ਦੋਸ਼ ਲਗਾਉਂਦੀਆਂ ਰਹੀਆਂ। ਕਿਸੇ ਨੇ ਨਹੀਂ ਦੱਸਿਆ ਕਿ ਹੜ ਪੀੜਤਾਂ ਲਈ ਮਦਦ ਦਾ ਪੈਸਾ ਕਿਥੇ ਗਿਆ।

ਉਹਨਾ ਕਿਹਾ ਕਿ ਖਡੂਰ ਸਾਹਿਬ ਹਲਕੇ ਵਿਚ ਕਈ ਇਲਾਕੇ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਪਰ ਉਨ੍ਹਾਂ ਲੋਕਾਂ ਲਈ ਕੋਈ ਵਿਸ਼ੇਸ਼ ਸਕੀਮ ਨਹੀਂ ਆਈ। ਇਹ ਸਿਰਫ਼ ਬੇਇਨਸਾਫੀ ਨਹੀਂ, ਸਗੋਂ ਇਨਸਾਨੀਅਤ ਦੀ ਵੀ ਉਲੰਘਣਾ ਹੈ।ਇਸ ਮੌਕੇ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਪਰਮਜੀਤ ਕੌਰ ਖਾਲੜਾ ਜਿਹਨਾਂ ਨੂੰ ਲੋਕ ਚਾਹੁੰਦੇ ਸਨ ਕਿ ਉਮੀਦਵਾਰ ਹੋਣ ਵਿਦੇਸ਼ ਵਿਚ ਹੋਣ ਕਰਕੇ ਹਾਲੇ ਸਹਿਮਤੀ ਨਹੀਂ ਬਣ ਪਾਈ ਹੈ। ਪਾਰਟੀ ਆਪਣੇ ਪਾਸੇੋਂ ਕਿਸੇ ਨੂੰ ਥੋਪਣ ਦੀ ਥਾਂ ਲੋਕਾਂ ਦੀ ਰਾਏ ਤੋਂ ਉਮੀਦਵਾਰ ਲਿਆਉਣਾ ਚਾਉਂਦੀ ਹੈ ।

Tags:    

Similar News