ਅੰਮ੍ਰਿਤਸਰ 'ਚ ਮੇਅਰ ਲਈ ਵੋਟਿੰਗ: ਕਾਂਗਰਸ ਦੇ ਵੱਡੇ ਦੋਸ਼, ਹੋ ਗਿਆ ਹੰਗਾਮਾ

ਕਾਂਗਰਸ ਦਾ ਕਹਿਣਾ ਹੈ ਕਿ ਆਪ ਆਦਮੀ ਪਾਰਟੀ ਵਾਲੇ ਧੱਕੇਸ਼ਾਹੀ ਕਰ ਰਹੇ ਹਨ ਅਤੇ ਜਬਰਦਸਤੀ ਆਪਣਾ ਮੇਅਰ ਬਣਾ ਰਹੇ ਹਨ।

By :  Gill
Update: 2025-01-27 10:52 GMT

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਚ ਮੇਅਰ ਦੀ ਚੋਣ ਵੇਲੇ ਬਹੁਤ ਰੌਲਾ ਪਿਆ। ਕਾਂਗਰਸ ਦੀ ਐਮ ਪੀ ਰਾਜਾ ਵੜਿੰਗ ਨੇ ਐਸ ਐਸ ਪੀ ਅਤੇ ਪ੍ਰਸ਼ਾਸਨ ਉਤੇ ਦੋਸ਼ ਲਾਇਆ ਕਿ ਉਹ ਕਾਂਗਰਸ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਐਪ ਪੀ ਗੁਰਜੀਤ ਔਜਲਾ ਨੂੰ ਅੰਦਰ ਨਾ ਜਾਣ ਦਿੱਤਾ ਗਿਆ ਤਾਂ ਉਹ ਬਾਹਰ ਹੀ ਧਰਨਾ ਲਾ ਕੇ ਬੈਠ ਗਏ। ਕਾਂਗਰਸ ਦਾ ਕਹਿਣਾ ਹੈ ਕਿ ਆਪ ਆਦਮੀ ਪਾਰਟੀ ਵਾਲੇ ਧੱਕੇਸ਼ਾਹੀ ਕਰ ਰਹੇ ਹਨ ਅਤੇ ਜਬਰਦਸਤੀ ਆਪਣਾ ਮੇਅਰ ਬਣਾ ਰਹੇ ਹਨ।

ਨਗਰ ਨਿਗਮ ਅੰਮ੍ਰਿਤਸਰ ਦੇ ਨਵ-ਨਿਯੁਕਤ 85 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਆ ਗਿਆ ਸੀ। ਹਾਈ ਕੋਰਟ ਨੇ ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਕਰਵਾਈ ਜਾਣ ਵਾਲੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਚੋਣ ਅੱਜ ਸੋਮਵਾਰ ਨੂੰ ਸ਼ਾਮ 4:00 ਵਜੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋ ਰਹੀ ਹੈ।

ਇਹ ਹੁਕਮ ਇੱਕ ਕਾਂਗਰਸੀ ਕੌਂਸਲਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੇ ਗਏ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕੁਝ ਕੌਂਸਲਰਾਂ ਦੇ ਘਰਾਂ ’ਤੇ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਸਕੇ।

ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਸੁਖਵਿੰਦਰ ਕੌਰ ਨੇ ਕਿਹਾ, ''ਇਸ ਅਦਾਲਤ ਨੇ ਇਸ ਪੜਾਅ 'ਤੇ ਇਸ ਪਟੀਸ਼ਨ ਦੇ ਮੈਰਿਟ ਵਿਚ ਜਾਣ ਤੋਂ ਗੁਰੇਜ਼ ਕੀਤਾ ਹੈ, ਪਰ ਮੁੱਢਲੀ ਟਿੱਪਣੀ ਕੀਤੀ ਹੈ ਕਿ ਜੇਕਰ ਸਰਕਾਰੀ ਤੰਤਰ ਵੱਲੋਂ ਅਜਿਹੇ ਅਮਲ ਅਪਣਾਏ ਜਾ ਰਹੇ ਹਨ, ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਲੋਕਤੰਤਰੀ ਪ੍ਰਣਾਲੀ ਦਾ ਮਜ਼ਾਕ ਉਡਾਇਆ ਜਾਂਦਾ ਹੈ।"

Tags:    

Similar News