ਸਿਆਟਲ ਟਾਕੋਮਾ ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਫਿਰ ਹੋਈ ਟੱਕਰ

737 ਜਹਾਜ਼ 142 ਯਾਤਰੀਆਂ ਨੂੰ ਲੈ ਕੇ ਮੈਕਸੀਕੋ ਦੇ ਪਿਊਰਟੋ ਵਾਲਾਰਟਾ ਸ਼ਹਿਰ ਲਈ ਉਡਾਣ ਭਰਨ ਲਈ ਤਿਆਰ ਸੀ। ਬਰਫ਼ ਹਟਾਉਣ ਦੌਰਾਨ ਜਾਪਾਨੀ ਜਹਾਜ਼ ਡੈਲਟਾ ਜੈੱਟ ਨਾਲ ਪਿੱਛੇ ਤੋਂ ਟਕਰਾ

By :  Gill
Update: 2025-02-06 01:08 GMT

ਅਮਰੀਕਾ ਦੇ ਵਾਸ਼ਿੰਗਟਨ ਵਿੱਚ ਸਿਆਟਲ ਟਾਕੋਮਾ ਹਵਾਈ ਅੱਡੇ 'ਤੇ ਜਪਾਨ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਟਕਰਾ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਾਪਾਨ ਏਅਰਲਾਈਨਜ਼ ਦਾ ਜਹਾਜ਼ ਹਵਾਈ ਅੱਡੇ 'ਤੇ ਟੈਕਸੀ ਕਰ ਰਿਹਾ ਸੀ ਅਤੇ ਉਸੇ ਦੌਰਾਨ ਉਸਦੀ ਟੱਕਰ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਨਾਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਡੈਲਟਾ ਏਅਰਲਾਈਨਜ਼ ਦਾ ਬੋਇੰਗ 737 ਜਹਾਜ਼ 142 ਯਾਤਰੀਆਂ ਨੂੰ ਲੈ ਕੇ ਮੈਕਸੀਕੋ ਦੇ ਪਿਊਰਟੋ ਵਾਲਾਰਟਾ ਸ਼ਹਿਰ ਲਈ ਉਡਾਣ ਭਰਨ ਲਈ ਤਿਆਰ ਸੀ। ਬਰਫ਼ ਹਟਾਉਣ ਦੌਰਾਨ ਜਾਪਾਨੀ ਜਹਾਜ਼ ਡੈਲਟਾ ਜੈੱਟ ਨਾਲ ਪਿੱਛੇ ਤੋਂ ਟਕਰਾ ਗਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ ਸੀ।

ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ਼, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ8। ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ, ਅਤੇ ਜਹਾਜ਼ ਨੂੰ ਮੁਰੰਮਤ ਲਈ ਭੇਜ ਦਿੱਤਾ ਗਿਆ ਹੈ8। ਅਮਰੀਕੀ ਹਵਾਬਾਜ਼ੀ ਮੰਤਰਾਲੇ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

Tags:    

Similar News