ਮਿਆਂਮਾਰ ਵਿਚ ਫਿਰ ਤੋਂ 4.6 ਅਤੇ 5.1 ਤੀਬਰਤਾ ਦੇ ਦੋ ਭੂਚਾਲ
ਸ਼ੁੱਕਰਵਾਰ ਨੂੰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 1,645 ਲੋਕ ਮਾਰੇ ਗਏ ਅਤੇ 3,400 ਤੋਂ ਵੱਧ ਲਾਪਤਾ ਹੋ ਗਏ।
ਮਿਆਂਮਾਰ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ। ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ, ਅੱਜ ਵੀ 4.6 ਅਤੇ 5.1 ਤੀਬਰਤਾ ਦੇ ਦੋ ਭੂਚਾਲ ਆਏ, ਜੋ ਮਾਂਡਲੇ ਦੇ ਨੇੜੇ ਮਹਿਸੂਸ ਕੀਤੇ ਗਏ। ਸ਼ੁੱਕਰਵਾਰ ਨੂੰ ਆਏ ਘਾਤਕ ਭੂਚਾਲ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਇੱਕ ਮਸਜਿਦ ਵੀ ਢਹਿ ਗਈ।
ਅੱਜ ਆਏ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦਾ ਕੇਂਦਰ ਮਾਂਡਲੇ ਤੋਂ 13 ਮੀਲ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਮਿਆਂਮਾਰ ਵਿੱਚ ਲਗਾਤਾਰ ਆ ਰਹੇ ਭੂਚਾਲ ਲੋਕਾਂ ਦੀ ਚਿੰਤਾ ਵਧਾ ਰਹੇ ਹਨ।
ਸ਼ੁੱਕਰਵਾਰ ਨੂੰ ਆਏ ਭੂਚਾਲ ਨੇ ਮਚਾਈ ਸੀ ਤਬਾਹੀ
ਸ਼ੁੱਕਰਵਾਰ ਨੂੰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 1,645 ਲੋਕ ਮਾਰੇ ਗਏ ਅਤੇ 3,400 ਤੋਂ ਵੱਧ ਲਾਪਤਾ ਹੋ ਗਏ। ਇਸ ਭੂਚਾਲ ਨੇ ਬੈਂਕਾਕ ਤੱਕ ਤਬਾਹੀ ਪਹੁੰਚਾਈ, ਜਿੱਥੇ 17 ਲੋਕਾਂ ਦੀ ਮੌਤ ਹੋ ਗਈ।
ਅਮਰੀਕੀ ਭੂ-ਵਿਗਿਆਨੀ ਜੈਸ ਫੀਨਿਕਸ ਅਨੁਸਾਰ, ਮਿਆਂਮਾਰ ਵਿੱਚ ਆਏ ਭੂਚਾਲ ਦੀ ਸ਼ਕਤੀ 334 ਪਰਮਾਣੂ ਬੰਬਾਂ ਦੇ ਬਰਾਬਰ ਸੀ। ਉਹਨਾਂ ਚੇਤਾਵਨੀ ਦਿੱਤੀ ਕਿ ਭੂਚਾਲ ਦੇ ਝਟਕੇ ਮਹੀਨਿਆਂ ਤੱਕ ਜਾਰੀ ਰਹਿ ਸਕਦੇ ਹਨ।
ਭੂਚਾਲ ਦੇ ਦਹਿਸ਼ਤ ਭਰੇ ਦ੍ਰਿਸ਼ ਵਾਇਰਲ
ਮਿਆਂਮਾਰ ਅਤੇ ਬੈਂਕਾਕ ਵਿੱਚ ਆਏ ਭੂਚਾਲ ਦੀ ਦਹਿਸ਼ਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਿਦਵੰਸਕ ਭੂਚਾਲ ਕਾਰਨ ਇਮਾਰਤਾਂ ਢਹਿ ਗਈਆਂ, ਪੁਲ ਤਬਾਹ ਹੋਏ, ਅਤੇ ਸੜਕਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ। ਲੋਕ ਡਰੇ ਹੋਏ ਹਨ ਅਤੇ ਅਜੇ ਵੀ ਆਫਟਰਸ਼ਾਕਸ ਮਹਿਸੂਸ ਹੋ ਰਹੇ ਹਨ।