ਚੋਣ ਕਮਿਸ਼ਨ ਅਨੁਸਾਰ ਚੋਣ ਨਤੀਜਿਆਂ ਦਾ ਰੁਝਾਣ (1:45 PM)
BJP 50 ਸੀਟਾਂ
Congress 35 ਸੀਟਾਂ
INLD 1 ਸੀਟ
BSP 1 ਸੀਟ
IND 3 ਸੀਟਾਂ
ਜੰਮੂ-ਕਸ਼ਮੀਰ 'ਚ ਭਾਜਪਾ ਦਾ ਸਰਕਾਰ ਬਣਾਉਣ ਦਾ ਸੁਪਨਾ ਚਕਨਾਚੂਰ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਰੁਝਾਨਾਂ ਮੁਤਾਬਕ ਕਾਂਗਰਸ-ਨੈਸ਼ਨਲ ਕਾਨਫਰੰਸ 52 ਸੀਟਾਂ 'ਤੇ ਲੀਡ ਲੈ ਕੇ ਸਪੱਸ਼ਟ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਜਦਕਿ ਭਾਜਪਾ ਸਿਰਫ਼ 27 ਸੀਟਾਂ 'ਤੇ ਹੀ ਅੱਗੇ ਹੈ। ਅਜਿਹੇ 'ਚ ਜੰਮੂ-ਕਸ਼ਮੀਰ 'ਚ ਤਸਵੀਰ ਸਾਫ ਹੁੰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਅੰਦਾਜ਼ਿਆਂ 'ਚ ਮੰਨਿਆ ਜਾ ਰਿਹਾ ਸੀ ਕਿ ਮਹਿਬੂਬਾ ਮੁਫਤੀ ਦੀ ਪੀਡੀਪੀ ਅਤੇ ਆਜ਼ਾਦ ਉਮੀਦਵਾਰ ਗੇਮ ਚੇਂਜਰ ਸਾਬਤ ਹੋ ਸਕਦੇ ਹਨ। ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਲੱਦਾਖ ਦੇ ਵੱਖ ਹੋਣ ਅਤੇ ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਭਾਜਪਾ ਲਈ ਇਹ ਪਹਿਲਾ ਵੱਡਾ ਲਿਟਮਸ ਟੈਸਟ ਸੀ। ਪਰ ਭਾਜਪਾ ਕਸ਼ਮੀਰ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਉਨ੍ਹਾਂ ਦੇ ਹਿੱਤ ਵਿੱਚ ਸਾਬਤ ਹੋਵੇਗੀ। ਭਾਜਪਾ 'ਨਯਾ ਕਸ਼ਮੀਰ' ਦੀ ਗੱਲ ਕਰ ਰਹੀ ਸੀ, ਪਰ ਸ਼ਾਇਦ ਇੱਥੋਂ ਦੇ ਲੋਕ ਇਸ ਸੁਪਨੇ 'ਤੇ ਵਿਸ਼ਵਾਸ ਕਰਨ ਵਿੱਚ ਅਸਫਲ ਰਹੇ। ਭਾਜਪਾ ਕਿਉਂ ਹੋਈ ਫੇਲ੍ਹ