ਫਲੋਰਿਡਾ ਵਿਚ ਰੇਲ ਗੱਡੀ ਅੱਗ ਬੁਝਾਉਣ ਵਾਲੀ ਗੱਡੀ ਨਾਲ ਟਕਰਾਈ ,15 ਜ਼ਖਮੀ
By : BikramjeetSingh Gill
Update: 2024-12-30 13:18 GMT
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਡੇਲਰੇਅ ਬੀਚ,ਫਲੋਰਿਡਾ ਵਿਚ ਇਕ ਰੇਲ ਗੱਡੀ ਅੱਗ ਬੁਝਾਉਣ ਵਾਲੀ ਗੱਡੀ ਨਾਲ ਟਕਰਾਅ ਜਾਣ ਦੀ ਖਬਰ ਹੈ। ਇਸ ਘਟਨਾ ਵਿਚ ਅੱਗ ਬੁਝਾਉਣ ਵਾਲੇ ਅਮਲੇ ਦੇ 3 ਮੁਲਾਜ਼ਮ ਤੇ 12 ਯਾਤਰੀ ਜ਼ਖਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੰਦਿਆਂ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਡੇਲਰੇਅ ਬੀਚ ਪੁਲਿਸ ਵਿਭਾਗ, ਆਪਰੇਟਰ ਬਰਾਈਟਲਾਈਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਬਰਾਈਟਲਾਈਨ ਕੰਪਨੀ ਓਰਲੈਂਡੋ ਤੇ ਮਿਆਮੀ ਵਿਚਾਲੇ ਰੇਲ ਸੇਵਾਵਾਂ ਦਿੰਦੀ ਹੈ।
ਡੇਲਰੇਅ ਬੀਚ ਅੱਗ ਬੁਝਾਊ ਦਫਤਰ ਦੇ ਜ਼ਖਮੀ ਹੋਏ 3 ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਜਿਨਾਂ ਦੀ ਹਾਲਤ ਸਥਿੱਰ ਹੈ। ਪੁਲਿਸ ਅਨੁਸਾਰ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਅਨੁਸਾਰ ਹਾਦਸਾ ਸਵੇਰੇ 10.45 ਵਜੇ ਹੋਇਆ ਜਿਸ ਕਾਰਨ ਆਰਜੀ ਤੌਰ 'ਤੇ ਸੜਕ ਬੰਦ ਕਰ ਦਿੱਤੀ ਗਈ।