ਸੰਗੀਤਾ ਬਿਜਲਾਨੀ ਦੇ ਫਾਰਮ ਹਾਊਸ 'ਚ ਵਾਪਰ ਗਿਆ ਭਾਣਾ
ਸੰਗੀਤਾ ਬਿਜਲਾਨੀ ਨੇ ਦੱਸਿਆ ਕਿ “ਫਾਰਮ ਹਾਊਸ ਦਾ ਮੁੱਖ ਗੇਟ ਅਤੇ ਖਿੜਕੀਆਂ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਸਨ। ਇੱਕ ਟੀਵੀ ਸੈੱਟ, ਬਿਸਤਰਾ ਅਤੇ ਫਰਿੱਜ ਸਮੇਤ ਕਈ ਕੀਮਤੀ ਘਰੇਲੂ ਸਮਾਨ ਗਾਇਬ ਸੀ।
ਚੋਰਾਂ ਨੇ ਬਾਲੀਵੁੱਡ ਅਦਾਕਾਰਾ ਸੰਗੀਤਾ ਬਿਜਲਾਨੀ ਦੇ ਪੁਣੇ ਸਥਿਤ ਫਾਰਮ ਹਾਊਸ ਦੀ ਭੰਨਤੋੜ ਕਰਕੇ ਕਈ ਕੀਮਤੀ ਘਰੇਲੂ ਸਮਾਨ ਚੋਰੀ ਕਰ ਲਿਆ। ਇਹ ਚੋਰੀ ਲੋਨਾਵਾਲਾ ਨੇੜੇ ਪਵਨ ਮਾਵਲ ਇਲਾਕੇ ਵਿੱਚ ਸਥਿਤ ਫਾਰਮ ਹਾਊਸ 'ਚ ਕੱਲ੍ਹ ਰਾਤ ਵਾਪਰੀ। ਘਟਨਾ ਸਮੇਂ ਨਾ ਤਾਂ ਅਦਾਕਾਰਾ ਸੰਗੀਤਾ ਅਤੇ ਨਾ ਹੀ ਉਸ ਦੇ ਨੌਕਰ ਘਰ 'ਚ ਮੌਜੂਦ ਸਨ।
ਅਦਾਕਾਰਾ ਕਈ ਦਿਨਾਂ ਤੋਂ ਫਾਰਮ ਹਾਊਸ ਨਹੀਂ ਗਈ ਸੀ ਅਤੇ ਜਦੋਂ ਉਹ ਆਪਣੀਆਂ ਦੋ ਘਰੇਲੂ ਨੌਕਰਾਣੀਆਂ ਨਾਲ ਘਰ ਪਹੁੰਚੀ, ਤਾਂ ਗੇਟ ਟੁੱਟਿਆ ਹੋਇਆ ਸੀ। ਘਰ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਈ। ਸੰਗੀਤਾ ਨੇ ਪੁਣੇ ਦੇ ਲੋਨਾਵਾਲਾ ਦਿਹਾਤੀ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸ਼ਿਕਾਇਤ ਅਨੁਸਾਰ, ਸੰਗੀਤਾ ਬਿਜਲਾਨੀ ਨੇ ਦੱਸਿਆ ਕਿ “ਫਾਰਮ ਹਾਊਸ ਦਾ ਮੁੱਖ ਗੇਟ ਅਤੇ ਖਿੜਕੀਆਂ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਸਨ। ਇੱਕ ਟੀਵੀ ਸੈੱਟ, ਬਿਸਤਰਾ ਅਤੇ ਫਰਿੱਜ ਸਮੇਤ ਕਈ ਕੀਮਤੀ ਘਰੇਲੂ ਸਮਾਨ ਗਾਇਬ ਸੀ। ਸੀਸੀਟੀਵੀ ਕੈਮਰੇ ਵੀ ਟੁੱਟੇ ਹੋਏ ਸਨ।”
ਸੰਗੀਤਾ ਨੇ ਪੁਣੇ ਦਿਹਾਤੀ ਦੇ ਐਸਪੀ ਸੰਦੀਪ ਸਿੰਘ ਗਿੱਲ ਨੂੰ ਦੱਸਿਆ ਕਿ “ਮੈਂ ਆਪਣੇ ਪਿਤਾ ਦੀ ਸਿਹਤ ਸਮੱਸਿਆਵਾਂ ਕਾਰਨ ਫਾਰਮ ਹਾਊਸ ਨਹੀਂ ਜਾ ਸਕੀ... ਪਰ, ਅੱਜ ਜਦੋਂ ਮੈਂ ਆਪਣੀਆਂ ਦੋ ਘਰੇਲੂ ਨੌਕਰਾਣੀਆਂ ਨਾਲ ਫਾਰਮ ਹਾਊਸ ਗਈ, ਤਾਂ ਮੈਂ ਦੇਖਿਆ ਕਿ ਮੁੱਖ ਗੇਟ ਟੁੱਟਿਆ ਹੋਇਆ ਸੀ। ਜਦੋਂ ਅਸੀਂ ਅੰਦਰ ਗਏ, ਤਾਂ ਮੇਰਾ ਕੀਮਤੀ ਸਮਾਨ ਚੋਰੀ ਹੋ ਗਿਆ ਸੀ।”
16 ਸਾਲ ਦੀ ਉਮਰ 'ਚ ਮਾਡਲਿੰਗ ਦੀ ਸ਼ੁਰੂਆਤ
ਹਿੰਦੀ ਸਿਨੇਮਾ ਦੀ ਫਿੱਟ ਅਤੇ ਖੂਬਸੂਰਤ ਅਦਾਕਾਰਾ ਸੰਗੀਤਾ ਬਿਜਲਾਨੀ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਮਾਡਲ ਬਣ ਕੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 1980 ਵਿੱਚ ਮਿਸ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ ਉਹ ਬਾਲੀਵੁੱਡ ਵਿੱਚ ਆਈ ਅਤੇ ਮਸ਼ਹੂਰ ਹੋ ਗਈ।
ਅਦਾਕਾਰਾ ਨੂੰ 'ਤ੍ਰਿਦੇਵ', 'ਵਿਸ਼ਨੂੰ ਦੇਵਾ' ਅਤੇ 'ਯੁਗੰਧਰ' ਵਰਗੀਆਂ ਹਿੱਟ ਫਿਲਮਾਂ ਲਈ ਜਾਣਿਆ ਜਾਂਦਾ ਹੈ। 80 ਅਤੇ 90 ਦੇ ਦਹਾਕਿਆਂ ਵਿੱਚ ਉਨ੍ਹਾਂ ਨੇ 'ਹਥਿਆਰ', 'ਯੋਧਾ', 'ਇਜ਼ਤ' ਅਤੇ 'ਯੁਗੰਧਰ' ਵਰਗੀਆਂ ਕਈ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ।