Punjab ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ, ਕਈ ਏਕੜ ਆਲੂਆਂ ਦੀ ਫ਼ਸਲ ਹੋਈ ਬਰਬਾਦ
ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜਧਾਰ ਮੀਂਹ ਪੈ ਰਿਹਾ ਹੈ । ਇਹ ਬਾਰਿਸ਼ ਆਲੂ ਅਤੇ ਸਰੋਂ ਦੀ ਫਸਲ ਦੇ ਲਈ ਨੁਕਸਾਨ ਦਾਇਕ। ਉੱਥੇ ਹੀ ਇਹ ਬਾਰਿਸ਼ ਕਣਕ ਦੀ ਫਸਲ ਦੇ ਲਈ ਹੈ ਲਾਹੇਵੰਦ।
ਨਾਭਾ : ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜਧਾਰ ਮੀਂਹ ਪੈ ਰਿਹਾ ਹੈ । ਇਹ ਬਾਰਿਸ਼ ਆਲੂ ਅਤੇ ਸਰੋਂ ਦੀ ਫਸਲ ਦੇ ਲਈ ਨੁਕਸਾਨ ਦਾਇਕ। ਉੱਥੇ ਹੀ ਇਹ ਬਾਰਿਸ਼ ਕਣਕ ਦੀ ਫਸਲ ਦੇ ਲਈ ਹੈ ਲਾਹੇਵੰਦ। ਬਹੁਤੇ ਕਿਸਾਨ ਹੋਏ ਮੀਂਹ ਨੰ ਲੈ ਕੇ ਚਿੰਤਤ ਹੋ ਗਏ ਹਨ। ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਪੰਜਾਬ ਭਰ ਦੇ ਵਿੱਚ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਭਾਰੀ ਬਾਰਿਸ਼ ਪਵੇਗੀ।
ਮੌਸਮ ਵਿਭਾਗ ਦੀ ਭਵਿੱਖ ਬਾਣੀ ਉਦੋਂ ਸੱਚ ਸਾਬਿਤ ਹੋਈ ਜਦੋਂ ਬੀਤੀ ਰਾਤ ਤੋਂ ਪੰਜਾਬ ਭਰ ਦੇ ਵਿੱਚ ਹੋ ਰਹੀ ਤੇਜ਼ਧਾਰ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਵਿੱਚ ਵੀ ਬੀਤੀ ਰਾਤ ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਦੇ ਨਾਲ ਕਈ ਫਸਲਾਂ ਨੂੰ ਕਈ ਫਸਲਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਕਈਆਂ ਨੂੰ ਇਸਦਾ ਨੁਕਸਾਨ। ਆਲੂ ਅਤੇ ਸਰੋਂ ਦੀ ਫਸਲ ਨੂੰ ਬਾਰਿਸ਼ ਦੇ ਕਾਰਨ ਨੁਕਸਾਨ ਹੋਵੇਗਾ।
ਉੱਥੇ ਹੀ ਇਹ ਬਾਰਿਸ਼ ਕਣਕ ਦੀ ਫਸਲ ਦੇ ਲਈ ਲਾਹੇਵੰਦ ਹੈ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਸੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਹਜ਼ਾਰਾਂ ਦੀ ਏਕੜ ਦੇ ਵਿੱਚ ਆਲੂ ਦੀ ਫਸਲ ਉਗਾਈ ਸੀ ਇਹ ਮੀਹ ਆਲੂ ਦੀ ਫਸਲ ਅਤੇ ਸਰੋਂ ਦੇ ਫਸਲ ਲਈ ਨੁਕਸਾਨਦਾਇਕ ਹੈ ਅਤੇ ਇਹ ਨਹੀਂ ਕਣਕ ਦੇ ਲਈ ਲਾਹੇਵੰਦ।