CM ਯੋਗੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

By :  Gill
Update: 2024-11-03 07:40 GMT

ਉੱਤਰ ਪ੍ਰਦੇਸ਼ : ਮੁੰਬਈ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਮੁਤਾਬਕ ਔਰਤ ਦੀ ਪਛਾਣ 24 ਸਾਲਾ ਫਾਤਿਮਾ ਖਾਨ ਵਜੋਂ ਹੋਈ ਹੈ। ਫਾਤਿਮਾ ਉਲਹਾਸਨਗਰ ਦੀ ਰਹਿਣ ਵਾਲੀ ਹੈ। ਫਾਤਿਮਾ ਦੇ ਪਿਤਾ ਫਰਨੀਚਰ ਕਾਰੋਬਾਰੀ ਹਨ।

ਪੁਲਸ ਦਾ ਕਹਿਣਾ ਹੈ ਕਿ ਔਰਤ ਪੜ੍ਹੀ-ਲਿਖੀ ਹੈ ਪਰ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ 'ਤੇ ਇੱਕ ਅਣਜਾਣ ਨੰਬਰ ਤੋਂ ਇੱਕ ਮੈਸੇਜ ਆਇਆ ਸੀ। ਕਿਹਾ ਗਿਆ ਸੀ ਕਿ ਜੇਕਰ ਆਦਿਤਿਆਨਾਥ 10 ਦਿਨਾਂ ਦੇ ਅੰਦਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਦਾ ਵੀ ਬਾਬਾ ਸਿੱਦੀਕੀ ਵਰਗਾ ਹੀ ਹਸ਼ਰ ਹੋਵੇਗਾ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਮੈਸੇਜ ਫਾਤਿਮਾ ਖਾਨ ਦੇ ਨੰਬਰ ਤੋਂ ਆਇਆ ਸੀ। ਮੁੰਬਈ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੁਲਿਸ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ।

Tags:    

Similar News