Delhi ਦੇ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
(ਡੀਪੀਐਸ), ਦੂਜਾ ਸੈਕਟਰ 4 ਵਿੱਚ ਮਾਡਰਨ ਕਾਨਵੈਂਟ ਸਕੂਲ ਅਤੇ ਤੀਜਾ ਸ਼੍ਰੀ ਰਾਮ ਵਰਲਡ ਸਕੂਲ ਹੈ।
ਖਾਲੀ ਕਰਵਾਈਆਂ ਇਮਾਰਤਾਂ
ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਅੱਜ ਸਵੇਰੇ, ਦਵਾਰਕਾ ਦੇ ਤਿੰਨ ਪ੍ਰਮੁੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਏ। ਇਨ੍ਹਾਂ ਵਿੱਚੋਂ ਇੱਕ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (ਡੀਪੀਐਸ), ਦੂਜਾ ਸੈਕਟਰ 4 ਵਿੱਚ ਮਾਡਰਨ ਕਾਨਵੈਂਟ ਸਕੂਲ ਅਤੇ ਤੀਜਾ ਸ਼੍ਰੀ ਰਾਮ ਵਰਲਡ ਸਕੂਲ ਹੈ।
Delhi Public School (DPS) Dwarka received a bomb threat call today. Authorities have evacuated the school premises as a precautionary measure. Police and bomb disposal squads have been called to the spot for search: Delhi Fire Service
— ANI (@ANI) August 18, 2025
ਪੁਲਿਸ ਅਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ
ਇਨ੍ਹਾਂ ਧਮਕੀਆਂ ਤੋਂ ਬਾਅਦ, ਸਕੂਲ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਵਧਾਨੀ ਦੇ ਤੌਰ 'ਤੇ ਸਕੂਲ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ। ਦਿੱਲੀ ਫਾਇਰ ਸਰਵਿਸ ਨੇ ਇਸਦੀ ਪੁਸ਼ਟੀ ਕੀਤੀ ਹੈ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸਭ ਤੋਂ ਪਹਿਲਾਂ ਧਮਕੀ ਡੀਪੀਐਸ ਦਵਾਰਕਾ ਨੂੰ ਮਿਲੀ, ਜਿਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਹੋਰਨਾਂ ਦੋ ਸਕੂਲਾਂ ਨੂੰ ਵੀ ਈਮੇਲ ਰਾਹੀਂ ਅਜਿਹੀ ਹੀ ਧਮਕੀ ਦਿੱਤੀ ਗਈ।