''ਇਹ ਸ਼੍ਰੋਮਣੀ ਅਕਾਲੀ ਦਲ ਜਾਂ ਮਨਦੀਪ ਸਿੰਘ ਦੀ ਨਹੀਂ, ਸਿੱਖ ਸਿਆਸਤ ਦੀ ਹਾਰ ਹੈ''
ਆਪ ਭਾਵੇ ਜਿੱਤ ਗਈ ਹੈ ਪਰ ਉਸ ਨੂੰ ਖੁਸ਼ ਨਹੀ ਹੋਣਾ ਚਾਹੀਦਾ। ਮੁੱਖ-ਮੰਤਰੀ ਸਮੇਤ ਪੂਰੀ ਸਰਕਾਰ, ਪ੍ਰਸ਼ਾਸਨ ਤੇ ਬੁਰਕੀ ਮੀਡੀਆ ਸਾਰੇ ਕੰਮ ਕਾਜ ਛੱਡ ਕੇ ਇਸੇ ਚੋਣ ਵਿੱਚ ਲੱਗਾ ਹੋਇਆ ਸੀ। ਉਮੀਦਵਾਰ ਵੀ ਅਕਾਲੀ ਪਿੱਠ-ਭੂਮੀ ਵਾਲਾ ਸੀ।
- ਪਾਲੀ ਭੁੱਪਿੰਦਰ
ਇਹ ਸ਼੍ਰੋਮਣੀ ਅਕਾਲੀ ਦਲ ਜਾਂ ਮਨਦੀਪ ਸਿੰਘ ਦੀ ਨਹੀਂ, ਸਿੱਖ ਸਿਆਸਤ ਦੀ ਹਾਰ ਹੈ। ਜੇ ਸਿੱਖ #ਵੋਟ ਇਸੇ ਤਰ੍ਹਾਂ ਖਿੰਡਰੀ ਰਹੀ ਤਾਂ ਪੰਜਾਬ ਵਿੱਚ ਅਗਲੀ ਸਰਕਾਰ ਹਿੰਦੂ/ਸ਼ਹਿਰੀ ਅਤੇ ਦਲਿਤ ਵੋਟ ਸਹਾਰੇ ਬਣੇਗੀ। ਸਿੱਖ/ਜੱਟ/ਕਿਸਾਨੀ #ਵੋਟ ਬਿਲਕੁਲ ਅਪ੍ਰਸੰਗਿਕ ਹੋ ਜਾਵੇਗੀ।
ਤੇ ਫਿਰ ਜਿਸ ਮਕਸਦ ਲਈ ਪੰਜਾਬੀ ਸੂਬਾ ਬਣਿਆ ਸੀ, ਉਹ ਖਤਮ ਹੋ ਜਾਵੇਗਾ।
ਅਕਾਲੀ ਦਲ ਭਾਵੇਂ ਹਾਰ ਗਿਆ ਪਰ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਸ ਨੇ ਦੋ ਸਰਕਾਰਾਂ ਅਤੇ ਨਰਾਜ਼ ਸਿੱਖ-ਸੈਂਟੀਮੈਟਸ ਨੂੰ ਤਗੜੀ ਟੱਕਰ ਦਿੱਤੀ ਹੈ। ਇਹ ਨਤੀਜਾ ਸਤਾਈ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਦਾ ਸਿਗਨਲ ਹੈ।
ਆਪ ਭਾਵੇ ਜਿੱਤ ਗਈ ਹੈ ਪਰ ਉਸ ਨੂੰ ਖੁਸ਼ ਨਹੀ ਹੋਣਾ ਚਾਹੀਦਾ। ਮੁੱਖ-ਮੰਤਰੀ ਸਮੇਤ ਪੂਰੀ ਸਰਕਾਰ, ਪ੍ਰਸ਼ਾਸਨ ਤੇ ਬੁਰਕੀ ਮੀਡੀਆ ਸਾਰੇ ਕੰਮ ਕਾਜ ਛੱਡ ਕੇ ਇਸੇ ਚੋਣ ਵਿੱਚ ਲੱਗਾ ਹੋਇਆ ਸੀ। ਉਮੀਦਵਾਰ ਵੀ ਅਕਾਲੀ ਪਿੱਠ-ਭੂਮੀ ਵਾਲਾ ਸੀ।
ਪੰਥਕ ਸਫਾਂ ਨੂੰ ਸਮਝ ਲੈਣਾ ਚਾਹੀਦਾ ਹੈ, ‘ਸਿੱਖ-ਸੈਂਟੀਮੈਂਟਸ‘ ਆਮ ਤੌਰ ਤੇ ਲੋਕ ਸਭਾ ਦੀਆਂ ਚੋਣਾ ਵਿੱਚ ਜਾਂ ਖਾਸ ਹਾਲਾਤ ਵਿੱਚ ਨਤੀਜਿਆਂ ਨੂੰ ਪ੍ਰਭਾਵਤ ਕਰਦਾ ਹੈ। ਜਦੋਂ ਪੰਜਾਬ ਦੇ ਹਿਤ ਦਾਅ ਤੇ ਲੱਗੇ ਹੋਣ, ਲੋਕ ਮੁੱਦਿਆਂ ਨੂੰ ਵੋਟ ਪਾਉਦੇ ਹਨ। ਜੇ ਉਹ ਸੱਚਮੁਚ ਸਰਕਾਰ ਕਾਇਮ ਕਰਨੀ ਹੈ, ਜੋ ਉਨ੍ਹਾਂ ਦਾ ਟੀਚਾ ਆਮ ਤੌਰ ‘ਤੇ ਨਹੀਂ ਹੁੰਦਾ, ਉਨ੍ਹਾਂ ਨੂੰ ਲੋਕਾਂ ਦੀਆੰ ਸਮੱਸਿਆਵਾਂ ਦੀ ਗੱਲ ਕਰਨੀ ਪਵੇਗੀ।
ਭਾਜਪਾ ਨੂੰ ਪੰਜਾਬ ਬਾਰੇ ਆਪਣੀ ਦਿਸ਼ਾ ਤੇ ਦ੍ਰਿਸ਼ਟੀ ਦੋਹੇਂ ਬਦਲਨ ਦੀ ਲੋੜ ਹੈ। ਬਿਹਾਰ-ਯੂਪੀ ਨੂੰ ਦੇਸ਼ ਦੇ ਫੈਡਰਲ ਢਾਂਚਾ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਪੰਜਾਬ ਨੂੰ ਪੈਂਦਾ ਹੈ। ਹੋਰ ਨਹੀਂ ਤਾਂ ਉਹ ਪੰਜਾਬੀਆਂ ਨੂੰ ਡਰਾ ਤਾਂ ਦਿੰਦੇ ਹੀ ਹਨ।
ਇੱਕ ਵਾਰ ਫੇਰ ਸਾਬਿਤ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਨੂੰ ਕੋਈ ਚੋਣ ਹਾਰਨ ਲਈ ਬਿਲਕੁਲ ਵੀ ਮਿਹਨਤ ਕਰਨ ਦੀ ਲੋੜ ਨਹੀਂ। ਇਸ ਕੰਮ ਲਈ ਇਸ ਦੇ ਆਪਣੇ ਪ੍ਰਧਾਨ ਇਕੱਲੇ ਹੀ ਕਾਫੀ ਹੁੰਦੇ ਹਨ।
ਇਹ ਵੀ ਸਾਬਿਤ ਹੋ ਗਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਭਰਿਸ਼ਟਾਚਾਰ ਦੇ ਨਾਲ-ਨਾਲ ਦਲ-ਬਦਲ ਨੂੰ ਵੀ ਸਿਆਸਤ ਦਾ ਲਾਜ਼ਮੀ ਹਿੱਸਾ ਮੰਨ ਲਿਆ ਹੈ।
* ਇਸ ਪੋਸਟ ਵਿੱਚ ਵੋਟਾਂ ਦੀ ਗੱਲ ਹੈ। ਧਰਮ ਤੇ ਜਾਤਾਂ ਦੀ ਨਹੀਂ। ਦਲਿਤ, ਹਿੰਦੂ ਜਾਂ ਸਿੱਖ ਧਰਮ ਵਿੱਚ ਹੋਰ ਨੇ ਤੇ ਕਾਜਨੀਤੀ ਵਿੱਚ ਹੋਰ।
** ਮੈਂ ਇੱਕ ਸੰਭਾਵਨਾ ਦੱਸ ਰਿਹਾ ਹਾਂ। ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ। ਨਾ ਮੈ ਜੱਟ ਹਾਂ, ਨਾ ਮੈਂ ਧਰਮ ਅਧਾਰਿਤ ਸਿਆਸਤ ਦੇ ਹੱਕ ਵਿੱਚ ਹਾਂ।