ਅਕਾਲ ਤਖ਼ਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ 'ਚ ਇਹ ਹੋਇਆ
ਇਸੇ ਤਰਹਾਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਰਤੀ ਕਰਨ ਵੇਲੇ ਸੱਤ ਮੈਂਬਰੀ ਕਮੇਟੀ ਨਾਲ ਗੱਲ ਬਿਲਕੁਲ ਨਹੀਂ ਕੀਤੀ
ਅਕਾਲ ਤਖ਼ਤ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਹੀਂ ਪਹੁੰਚੇ
ਗੁਰਪ੍ਰਤਾਪ ਵਡਾਲਾ, ਚੰਦੂਮਾਜਰਾ, ਇਆਲੀ ਅਤੇ ਹੋਰ ਲੀਡਰ ਪਹੁੰਚੇ
ਅਕਾਲੀ ਦਲ ਦੀ ਭਰਤੀ ਰੱਦ ਕੀਤੀ ਜਾਵੇ : ਵਡਾਲਾ
ਕਿਹਾ, ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ
ਮਨਪ੍ਰੀਤ ਸਿੰਘ ਇਆਲੀ ਨੇ ਕਿਹਾ, ਅਕਾਲੀ ਦਲ ਦੀ ਲੀਡਰਸ਼ਿਪ ਨੇ ਭਰਤੀ ਕਰਨ ਵੇਲੇ 7 ਮੈਂਬਰੀ ਕਮੇਟੀ ਨਾਲ ਕੋਈ ਗਲ ਨਹੀਂ ਕੀਤੀ
ਚੰਡੀਗੜ੍ਹ : ਅਕਾਲੀ ਦਲ ਦੀ ਭਰਤੀ ਮੁੰਹਿਮ ਬਾਰੇ ਅੱਜ 7 ਮੈਬਰੀ ਕਮੇਟੀ ਦੀ ਬੈਠਕ ਹੋਈ । ਇਸ ਬੈਠਕ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਹੀਂ ਪਹੁੰਚੇ । ਉਹਨਾਂ ਤੋਂ ਇਲਾਵਾ ਗੁਰ ਪ੍ਰਤਾਪ ਸਿੰਘ ਵਡਾਲਾ, ਚੰਦੂਮਾਜਰਾ, ਇਆਲੀ ਅਤੇ ਹੋਰ ਲੀਡਰ ਪਹੁੰਚੇ ਸਨ ।
ਇਸ ਦੌਰਾਨ ਬੈਠਕ ਵਿੱਚ ਕਈ ਫੈਸਲੇ ਲਏ ਗਏ ਜਿਨਾਂ ਵਿੱਚ ਗੁਰ ਪ੍ਰਤਾਪ ਵਡਾਲਾ ਵੱਲੋਂ ਮੰਗ ਕੀਤੀ ਗਈ ਅਕਾਲੀ ਦਲ ਦੀ ਭਰਤੀ ਰੱਦ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ। ਇਸੇ ਤਰਹਾਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਰਤੀ ਕਰਨ ਵੇਲੇ ਸੱਤ ਮੈਂਬਰੀ ਕਮੇਟੀ ਨਾਲ ਗੱਲ ਬਿਲਕੁਲ ਨਹੀਂ ਕੀਤੀ ਅਤੇ ਆਪਣੀ ਮਨ ਮਰਜ਼ੀ ਨਾਲ ਭਰਤੀ ਕਰੀ ਗਏ