ਗੌਤਮ ਅਡਾਨੀ 'ਤੇ ਲੱਗੇ ਦੋਸ਼ਾਂ 'ਤੇ ਵ੍ਹਾਈਟ ਹਾਊਸ ਦੀ ਪਹਿਲੀ ਪ੍ਰਤੀਕਿਰਿਆ
ਨਿਊਯਾਰਕ: ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਭਾਰਤੀ ਅਰਬਪਤੀ ਗੌਤਮ ਅਡਾਨੀ 'ਤੇ ਅਮਰੀਕਾ 'ਚ ਲੱਗੇ ਦੋਸ਼ਾਂ ਤੋਂ ਜਾਣੂ ਹੈ। ਅਮਰੀਕੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਵਿੱਚ ਗੌਤਮ ਅਡਾਨੀ ਅਤੇ 7 ਹੋਰ ਮੁਲਜ਼ਮਾਂ ਨੇ ਆਂਧਰਾ ਪ੍ਰਦੇਸ਼ ਦੇ ਇੱਕ ਸੀਨੀਅਰ ਅਧਿਕਾਰੀ ਨੂੰ 1750 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਗੌਤਮ ਅਡਾਨੀ ਦਾ ਭਤੀਜਾ ਸਾਗਰ ਅਡਾਨੀ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ। ਦੋਸ਼ ਹੈ ਕਿ ਅਡਾਨੀ ਗਰੁੱਪ ਨੇ ਇਹ ਰਿਸ਼ਵਤ ਭਾਰਤ ਦੇ ਸਭ ਤੋਂ ਵੱਡੇ ਸੋਲਰ ਪ੍ਰੋਜੈਕਟ ਦਾ ਠੇਕਾ ਲੈਣ ਲਈ ਦਿੱਤੀ ਸੀ। ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਵੀਰਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ, ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਅਡਾਨੀ ਦੇ ਖਿਲਾਫ ਦੋਸ਼ਾਂ ਤੋਂ ਜਾਣੂ ਹੈ। "ਅਸੀਂ ਇਹਨਾਂ ਦੋਸ਼ਾਂ ਤੋਂ ਜਾਣੂ ਹਾਂ ਅਤੇ ਮੈਂ ਤੁਹਾਨੂੰ ਖਾਸ ਜਾਣਕਾਰੀ ਲਈ SEC (ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ) ਅਤੇ DOJ (ਨਿਆਂ ਵਿਭਾਗ) ਤੱਕ ਪਹੁੰਚਣ ਲਈ ਕਹਾਂਗਾ।
ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਦੱਸਦਿਆਂ ਜੀਨ ਪਿਅਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਨੀਂਹ 'ਤੇ ਆਧਾਰਿਤ ਹਨ। "ਸਾਨੂੰ ਭਰੋਸਾ ਹੈ ਕਿ ਅਸੀਂ ਇਸ ਮੁੱਦੇ ਨੂੰ ਉਸੇ ਤਰ੍ਹਾਂ ਨੈਵੀਗੇਟ ਕਰਾਂਗੇ ਜਿਵੇਂ ਅਸੀਂ ਹੋਰ ਮੁੱਦਿਆਂ ਨੂੰ ਨੈਵੀਗੇਟ ਕਰਦੇ ਹਾਂ।
ਅਡਾਨੀ ਗਰੁੱਪ ਦਾ ਜਵਾਬ
ਵੀਰਵਾਰ ਨੂੰ ਅਡਾਨੀ ਸਮੂਹ ਨੇ ਅਮਰੀਕਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ, "ਅਮਰੀਕੀ ਨਿਆਂ ਵਿਭਾਗ ਅਤੇ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੁਆਰਾ ਅਡਾਨੀ ਗ੍ਰੀਨ ਦੇ ਡਾਇਰੈਕਟਰਾਂ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਅਸੀਂ ਉਨ੍ਹਾਂ ਨੂੰ ਰੱਦ ਕਰਦੇ ਹਾਂ।"