ਟਰੰਪ ਪ੍ਰਸ਼ਾਸਨ ਨੇ 11 ਮਹੀਨਿਆਂ ਵਿੱਚ 85 ਹਜਾਰ ਵੀਜੇ ਰੱਦ ਕੀਤੇ

ਵਿਭਾਗ ਨੇ ਬਾਕੀ ਅੱਧੇ ਲੋਕਾਂ ਦੇ ਵੀਜੇ ਰੱਦ ਕਰਨ ਦਾ ਕਾਰਨ ਨਹੀਂ ਦੱਸਿਆ ਹੈ ਪਰੰਤੂ ਸਮਝਿਆ ਜਾਂਦਾ ਹੈ ਕਿ ਜਿਨਾਂ ਲੋਕਾਂ ਨੇ ਗਾਜ਼ਾ ਵਿੱਚ ਨਸਲਘਾਤ ਵਿਰੁੱਧ ਆਵਾਜ ਉਠਾਈ ਸੀ, ਉਨਾਂ ਦੇ ਵੀਜੇ ਵੀ ਰੱਦ

By :  Gill
Update: 2025-12-10 04:30 GMT

ਸੈਕਰਾਮੈਂਟੋ (ਕੈਲੀਫੋਰਨੀਆ)- ਟਰੰਪ ਪ੍ਰਸ਼ਾਸਨ ਨੇ ਇਸ ਸਾਲ ਜਨਵਰੀ ਤੋਂ ਲੈ ਕੇ ਅੱਜ ਤੱਕ 85000 ਵੀਜੇ ਰੱਦ ਕੀਤੇ ਹਨ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਦੁੱਗਣੇ ਹਨ। ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰੱਦ ਕੀਤੇ ਵੀਜਿਆਂ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਵੀਜੇ ਸ਼ਾਮਿਲ ਹਨ। ਇਨਾਂ ਵਿੱਚ 8000 ਤੋਂ ਵਧ ਵੀਜੇ ਵਿਦਿਆਰਥੀਆਂ ਦੇ ਹਨ ਜਿਨਾਂ ਨੂੰ ਰੱਦ ਕੀਤਾ ਗਿਆ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਜਿਨਾਂ ਲੋਕਾਂ ਦੇ ਵੀਜੇ ਰੱਦ ਕੀਤੇ ਗਏ ਹਨ , ਉਨਾਂ ਵਿਚੋਂ ਅੱਧੇ ਤੋਂ ਵਧ ਸ਼ਰਾਬ ਪੀ ਕੇ ਗੱਡੀ ਚਲਾਉਣ, ਹਮਲਾ ਕਰਨ ਤੇ ਚੋਰੀ ਕਰਨ ਵਰਗੇ ਅਪਰਾਧਾਂ ਵਿੱਚ ਸ਼ਾਮਿਲ ਸਨ।

ਵਿਭਾਗ ਨੇ ਬਾਕੀ ਅੱਧੇ ਲੋਕਾਂ ਦੇ ਵੀਜੇ ਰੱਦ ਕਰਨ ਦਾ ਕਾਰਨ ਨਹੀਂ ਦੱਸਿਆ ਹੈ ਪਰੰਤੂ ਸਮਝਿਆ ਜਾਂਦਾ ਹੈ ਕਿ ਜਿਨਾਂ ਲੋਕਾਂ ਨੇ ਗਾਜ਼ਾ ਵਿੱਚ ਨਸਲਘਾਤ ਵਿਰੁੱਧ ਆਵਾਜ ਉਠਾਈ ਸੀ, ਉਨਾਂ ਦੇ ਵੀਜੇ ਵੀ ਰੱਦ ਕੀਤੇ ਗਏ ਹਨ। ਇਨਾਂ ਵਿੱਚ ਜਿਆਦਾਤਰ ਯੁਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਦੇਸ਼ ਵਿਭਾਗ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਉਸ ਨੇ ਉਨਾਂ ਲੋਕਾਂ ਦੇ ਵੀਜੇ ਵੀ ਰੱਦ ਕੀਤੇ ਹਨ ਜਿਨਾਂ ਨੇ ਰਾਸ਼ਟਰਪਤੀ ਟਰੰਪ ਦੇ ਚਹੇਤੇ ਚਾਰਲੀ ਕ੍ਰਿਕ ਦੀ ਹੱਤਿਆ 'ਤੇ ਖੁਸ਼ੀ ਮਨਾਈ ਸੀ। ਜਿਕਰਯੋਗ ਹੈ ਕਿ ਅਗਸਤ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਏਜੰਸੀ ਸਾਢੇ 5 ਕਰੋੜ ਵਿਦੇਸ਼ੀਆਂ ਨੂੰ ਜਾਰੀ ਕੀਤੇ ਵੀਜਿਆਂ ਦੀ ਨਵੇਂ ਸਿਰੇ ਤੋਂ ਜਾਂਚ ਪੜਤਲਾ ਕਰੇਗੀ। ਏਜੰਸੀ ਨੇ ਕਿਹਾ ਹੈ ਕਿ ਇਹ ਜਾਂਚ ਪੜਤਾਲ ਅਜੇ ਵੀ ਜਾਰੀ ਹੈ।

Tags:    

Similar News