ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਕੀਤੀ ਛੇੜਛਾੜ

ਬਦਮਾਸ਼ਾਂ ਨੇ ਬੁੱਤ 'ਤੇ ਲਗਾਇਆ ਫਲਸਤੀਨ ਦਾ ਝੰਡਾ;

Update: 2024-09-28 10:47 GMT

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸੂਬੇ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ 'ਤੇ ਕੁਝ ਫਲਸਤੀਨੀ ਬਦਮਾਸ਼ਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੁਲਜ਼ਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨ ਦਾ ਝੰਡਾ ਵੀ ਲਾ ਦਿੱਤਾ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਕਾਫੀ ਗਰਮ ਹੈ। ਇਹ ਵੀਡੀਓ ਕੈਨੇਡੀਅਨ ਪੱਤਰਕਾਰ ਨੇ ਸ਼ੇਅਰ ਕੀਤੀ ਹੈ। ਪੱਤਰਕਾਰ ਨੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਜੇਹਾਦੀ ਕਹਿ ਕੇ ਸੰਬੋਧਨ ਕੀਤਾ ਹੈ।

ਵੀਡੀਓ ਕਰੀਬ 37 ਸੈਕਿੰਡ ਦਾ ਹੈ। ਜਿਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ 'ਤੇ ਦੋ ਨੌਜਵਾਨ ਘੋੜੇ 'ਤੇ ਫਲਸਤੀਨ ਦਾ ਝੰਡਾ ਲਹਿਰਾ ਰਹੇ ਹਨ | ਦੋਵਾਂ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ ਅਤੇ ਹੇਠਾਂ ਕਈ ਲੋਕ ਖੜ੍ਹੇ ਸਨ। ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ 'ਤੇ ਇਕ ਵਿਅਕਤੀ ਨੂੰ ਕੱਪੜਾ ਬੰਨ੍ਹਦੇ ਦੇਖਿਆ ਗਿਆ।

ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ। ਪੂਰੇ ਮਾਮਲੇ ਦੀ ਜਾਣਕਾਰੀ ਕੈਨੇਡਾ ਦੀ ਪੀਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹੁਣ ਕੈਨੇਡੀਅਨ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ 'ਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Tags:    

Similar News