ਸਮਾਰੋਹ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ 'ਤੇ ਸੁੱਟ ਦਿੱਤਾ ਫ਼ੋਨ

Update: 2024-09-21 03:34 GMT

ਪੈਰਿਸ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪੈਰਿਸ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਨੇ ਦਿਲਜੀਤ ਵਲ ਫੋਨ ਉਸ ਸਮੇਂ ਸੁੱਟ ਦਿੱਤਾ ਜਦੋਂ ਉਹ ਇੱਕ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰ ਰਹੇ ਸਨ। ਗਾਇਕ ਨੇ ਫੈਨ ਨੂੰ ਸਟੇਜ 'ਤੇ ਫੋਨ ਸੁੱਟਦੇ ਦੇਖਿਆ। ਇਸ 'ਤੇ ਉਨ੍ਹਾਂ ਨੇ ਫੈਨ ਨੂੰ ਸਮਝਾਉਂਦੇ ਹੋਏ ਕਿਹਾ ਕਿ ਅਜਿਹਾ ਨਾ ਕਰੋ, ਹਮੇਸ਼ਾ ਪਿਆਰ ਸਾਂਝਾ ਕਰੋ। ਫਿਰ ਬਾਅਦ ਵਿਚ ਉਸ ਨੂੰ ਆਪਣੀ ਜੈਕੇਟ ਗਿਫਟ ਕੀਤੀ। ਸਟੇਜ 'ਤੇ ਫੋਨ ਸੁੱਟੇ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਫਿਲਹਾਲ ਇਸ ਬਾਰੇ ਦਿਲਜੀਤ ਦੀ ਟੀਮ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਇਸ ਤੋਂ ਕੁਝ ਦਿਨ ਪਹਿਲਾਂ ਲੰਡਨ 'ਚ ਇਕ ਸੰਗੀਤ ਸਮਾਰੋਹ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ 'ਤੇ ਇਕ ਦਰਸ਼ਕ ਨੇ ਜੁੱਤੀ ਸੁੱਟ ਦਿੱਤੀ ਸੀ। ਦਿਲਜੀਤ ਦੋਸਾਂਝ ਦਾ 19 ਸਤੰਬਰ ਦੀ ਰਾਤ ਨੂੰ ਪੈਰਿਸ ਵਿੱਚ ਇੱਕ ਪ੍ਰੋਗਰਾਮ ਸੀ। ਇੱਥੇ ਦੁਸਾਂਝ ਆਪਣਾ ਪਟਿਆਲਾ ਪੈਗ... ਗੀਤ ਗਾ ਰਿਹਾ ਸੀ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਸਟੇਜ 'ਤੇ ਆਪਣਾ ਆਈਫੋਨ ਸੁੱਟ ਦਿੱਤਾ। ਜਿਸ ਨੂੰ ਦਿਲਜੀਤ ਨੇ ਦੇਖਿਆ ਅਤੇ ਫ਼ੋਨ ਆਪਣੇ ਹੱਥ ਵਿੱਚ ਲੈ ਲਿਆ।

ਜਿਸ ਤੋਂ ਬਾਅਦ ਗੀਤ ਅਤੇ ਬੈਂਡ ਬੰਦ ਕਰ ਦਿੱਤੇ ਗਏ। ਦਿਲਜੀਤ ਨੇ ਕਿਹਾ- ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫ਼ੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਤੁਹਾਨੂੰ ਨੁਕਸਾਨ ਹੋਵੇਗਾ। 

Tags:    

Similar News