ਵੈਨਕੂਵਰ ,ਮਈ (ਮਲਕੀਤ ਸਿੰਘ )-ਜਿਗਰੀ ਰਿਕਾਰਡ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 6 ਜੁਲਾਈ ਦਿਨ ਐਤਵਾਰ ਨੂੰ ਸਰੀ ਸਥਿਤ ਬਿੱਲ ਪ੍ਰੋਫਾਰਮਿੰਗ ਸੈਂਟਰ ਚ “ਦਾ ਫੋਕ ਟਰਬਨੇਟ “ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਹਰਵਿੰਦਰ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਾਂਝੀ ਕੀਤੀ ਉਕਤ ਜਾਣਕਾਰੀ ਮੁਤਾਬਕ ਸ਼ਾਮੀ 7 30 ਵਜੇ ਤੋਂ ਦੇਰ ਰਾਤ ਤੱਕ ਚੱਲਣ ਵਾਲੇ ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਅਰਸ ਰਿਆਜ ,ਪ੍ਰਵਾਜ ਗਿੱਲ ਅਤੇ ਜੱਸੜ ਆਦਿ ਵੱਲੋਂ ਆਪੋ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਧਾਲੀਵਾਲ ਮੁਤਾਬਕ ਇਸ ਸਬੰਧੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਕੈਪਸ਼ਨ ਰੰਗ ਰੰਗ ਪ੍ਰੋਗਰਾਮ ਦਾ ਇੱਕ ਪੋਸਟਰ