ਅਮਰੀਕਾ ਵਿਚ ਓਕਲਾਹੋਮਾ ਦੇ ਇਕ ਸ਼ਹਿਰ ਦੀ ਸਮੁੱਚੀ ਪੁਲਿਸ ਫੋਰਸ ਨੇ ਦਿੱਤਾ ਅਸਤੀਫਾ

Update: 2024-11-15 03:36 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਓਕਲਾਹੋਮਾ ਰਾਜ ਦੇ ਸ਼ਹਿਰ ਗੀਰੀ ਦੀ ਸਮੁੱਚੀ ਪੁਲਿਸ ਫੋਰਸ ਦੁਆਰਾ ਰਾਜਸੀ ਆਗੂਆਂ ਦੇ ਰਵਈਏ ਕਾਰਨ ਅਸਤੀਫਾ ਦੇ ਦੇਣ ਦੀ ਖਬਰ ਹੈ। ਪੁਲਿਸ ਫੋਰਸ ਦੁਆਰਾ ਅਸਤੀਫੇ ਦੇਣ ਦੀ ਜਾਣਕਾਰੀ ਸ਼ਹਿਰ ਦੇ ਅਧਿਕਾਰੀਆਂ ਨੇ ਦਿੱਤੀ ਹੈ । ਇਸ ਉਪਰੰਤ ਪੁਲਿਸ ਫੋਰਸ ਦੀ ਸਾਬਕਾ ਮੁੱਖੀ ਅਲੀਸੀਆ ਫੋਰਡ ਨੇ ਕਿਹਾ ਹੈ ਕਿ ਅਸਤੀਫੇ ਜਨਤਿਕ ਆਗੂਆਂ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਦਿੱਤੇ ਹਨ। ਫੋਰਡ ਨੇ ਕਿਹਾ ਕਿ ਮੇਅਰ ਦੇ ਰਵਈਏ ਕਾਰਨ ਪੁਲਿਸ ਵਿਭਾਗ ਉਪਰ ਅਸਰ ਪਵੇਗਾ ਤੇ ਵਿਭਾਗ ਲਈ ਪ੍ਰਭਾਵੀ ਤਰੀਕੇ ਨਾਲ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ। ਉਨਾਂ ਕਿਹਾ ਕਿ ਮੇਅਰ ਆਪਣਾ ਰਵਈਆ ਬਦਲਣ ਵਿੱਚ ਨਾਕਾਮ ਰਹੇ ਹਨ ਜਿਸ ਕਾਰਨ ਉਹ ਤੇ ਹੋਰ ਪੁਲਿਸ ਅਫਸਰ ਅਸਤੀਫਾ ਦੇਣ ਲਈ ਮਜਬੂਰ ਹੋਏ ਹਨ। ਉਨਾਂ ਕਿਹਾ ਕਿ ਪੁਲਿਸ ਵਿਭਾਗ ਦੇ ਕਈ ਮੁੱਦਿਆਂ 'ਤੇ ਮੇਅਰ ਨਾਲ ਅਣਸੁਖਾਵੇਂ ਸਬੰਧ ਚਲੇ ਆ ਰਹੇ ਸਨ।

Tags:    

Similar News