Akali Dal ਦੀ ਪੂਰੀ ਕੋਰ ਕਮੇਟੀ ਨੇ ਡੀ ਜੀ ਪੀ ਗੌਰਵ ਯਾਦਵ ਦੇ ਦਫਤਰ ਪੁੱਜ ਕੇ ਗ੍ਰਿਫਤਾਰੀ ਦੀ ਕੀਤੀ ਪੇਸ਼ਕਸ਼

By :  Gill
Update: 2026-02-05 13:55 GMT


ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਉਹਨਾਂ ਦੇ ਅਕਾਊਂਟੈਂਟਾਂ ’ਤੇ ਛਾਪੇ ਮਾਰ ਕੇ ਉਹਨਾਂ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਪੱਬਾਂ ਭਾਰ

ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਕਿ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਵਾਸਤੇ ਪੁਲਿਸ ਦੀ ਦੁਰਵਰਤੋਂ ਨਾ ਕਰੇ ਨਹੀਂ ਤਾਂ ਸਾਰੀ ਪਾਰਟੀ ਸੜਕਾਂ ’ਤੇ ਉਤਰੇਗੀ

ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਕੋਰ ਕਮੇਟੀ ਨੇ ਡੀਜੀਪੀ ਗੌਰਵ ਯਾਦਵ ਦੇ ਦਫ਼ਤਰ ਵਿੱਚ ਅਦਾਲਤ ਵਿੱਚ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕੀਤੀ।

ਪਾਰਟੀ ਵਰਕਰਾਂ ਨੇ ਪੁਲਿਸ ਹੈਡਕੁਆਰਟਰ ਦਾ ਕੀਤਾ ਘਿਰਾਓ

ਚੰਡੀਗੜ੍ਹ, 5 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪੁਲਿਸ ਹੈਡਕੁਆਰਟਰ ਵਿਚ ਡੀ ਜੀ ਪੀ ਗੌਰਵ ਯਾਦਵ ਦੇ ਦਫਤਰ ਪੁੱਜ ਕੇ ਗ੍ਰਿਫਤਾਰੀ ਦੇਣ ਦੀ ਪੇਸ਼ਕਸ਼ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੂਬਾ ਪੁਲਿਸ ਉਹਨਾਂ ਦੇ ਚਾਰਟਡ ਅਕਾਊਂਟੈਂਟਾਂ ਜਾਂ ਹੋਰ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।

ਪਾਰਟੀ ਦੀ ਕੋਰ ਕਮੇਟੀ ਦੇ ਸਾਰੇ ਮੈਂਬਰਾਂ ਦੇ ਨਾਲ ਡੀ ਜੀ ਪੀ ਨਾਲ ਮੀਟਿੰਗ ਕਰਨ, ਜਿਸ ਦੌਰਾਨ ਪਾਰਟੀ ਵਰਕਰਾਂ ਨੇ ਪੁਲਿਸ ਹੈਡਕੁਆਰਟਰ ਦਾ ਘਿਰਾਓ ਵੀ ਕੀਤਾ, ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਦੇ ਕੇਸ ਵਿਚ ਫਸਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰੂਪਾਂ ਦੇ ਕੇਸ ਦੀ ਜਾਂਚ ਕਰਨ ਦੀ ਥਾਂ ਸਰਕਾਰ ਵੱਲੋਂ ਚੁਣੀ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਅਸ਼ਵਨੀ ਐਂਡ ਐਸੋਸੀਏਟਸ ਸਮੇਤ ਉਹਨਾਂ ਦੇ ਚਾਰਟਡ ਅਕਾਊਂਟੈਂਟਾਂ ਦੇ ਦਫਤਰਾਂ ’ਤੇ ਅਤੇ ਬਠਿੰਡਾ ਵਿਚ ਉਹਨਾਂ ਦੇ ਸਾਬਕਾ ਅਕਾਊਂਟੈਂਟਾਂ ਦੇ ਦਫਤਰਾਂ ’ਤੇ ਛਾਪੇਮਾਰੀ ਕਰ ਰਹੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀਆਂ ਬੈਲੰਸ ਸ਼ੀਟਾਂ ਗੈਰ ਕਾਨੂੰਨੀ ਤੌਰ ’ਤੇ ਜ਼ਬਤ ਕੀਤੀਆਂ ਜਾ ਰਹੀਆਂ ਹਨ ਅਤੇ ਮੇਰੇ ਮੁਲਾਜ਼ਮ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ’ਤੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਦਾ 328 ਸਰੂਪਾਂ ਦਾ ਕੇਸ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਵਪਾਰਕ ਅਦਾਰਿਆਂ ਦਾ ਸੱਚ ਪਹਿਲਾਂ ਹੀ ਜਨਤਕ ਹੈ ਅਤੇ ਭਗਵੰਤ ਮਾਨ ਵੱਲੋਂ ਸੁਖਵਿਲਾਸ ਹੋਟਲ ਢਾਹੁਣ ਜਾਂ ਉਹਨਾਂ ਦੀ ਬੱਸ ਕੰਪਨੀ ਨੂੰ ਪੰਜਾਬ ਵਿਚ ਬੱਸਾਂ ਚਲਾਉਣ ਤੋਂ ਰੋਕਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਕੱਖ ਵੀ ਨਹੀਂ ਕੀਤਾ ਜਾ ਸਕਿਆ ਕਿਉਂਕਿ ਸਭ ਕੁਝ ਕਾਨੂੰਨੀ ਹੈ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਗੂੰਡਾਗਰਦੀ ਤੋ਼ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਕੋਰ ਕਮੇਟੀ ਨੇ ਇਸ ਸਾਰੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਫੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਅਕਾਲੀ ਲੀਡਰਸ਼ਿਪ ਨੂੰ ਇਸ ਤਰੀਕੇ ਤੰਗ ਪ੍ਰੇਸ਼ਾਨ ਕਰੇਗੀ ਤਾਂ ਫਿਰ ਪਾਰਟੀ ਵਰਕਰ ਸੜਕਾਂ ’ਤੇ ਉਤਰਣਗੇ। ਉਹਨਾਂ ਕਿਹਾ ਕਿ ਮੈਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਚੇਤਾਵਨੀ ਦਿੰਦਾ ਹਾਂ ਕਿ ਉਹ ਪੰਜਾਬ ਪੁਲਿਸ ਦੀ ਦੁਰਵਰਤੋਂ ਨਾ ਕਰੇ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਅਕਾਲੀ ਦਲ ਦੀ ਨਿਰੰਤਰ ਵੱਧ ਰਹੀ ਲੋਕਪ੍ਰਿਅਤਾ ਤੋਂ ਬੌਖਲਾਈ ਹੋਈ ਹੈ ਤੇ ਉਸਨੂੰ ਰੋਕਣਾ ਚਾਹੁੰਦੀ ਹੈ ਤੇ ਇਸੇ ਵਾਸਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਤਾਂ ਜੋ ਉਹਨਾਂ ਦੀ ਆਵਾਜ਼ ਦਬਾਈ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਮਾਲਵਾ ਪੱਟੀ ਜਿਸਨੂੰ ਆਪ ਆਪਣਾ ਗੜ੍ਹ ਸਮਝਦੀ ਸੀ, ਵਿਚ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲਿਆ ਤਾਂ ਸਰਕਾਰ ਨੇ ਹੁਣ ਉਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਐਸ ਆਈ ਟੀਜ਼ ਆਪ ਦੀ ਪ੍ਰਾਈਵੇਟ ਆਰਮੀ ਵਾਂਗੂ ਵਿਹਾਰ ਕਰ ਰਹੀਆਂ ਹਨ ਤੇ ਇਹ ਅਕਾਲੀ ਲੀਡਰਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਗਠਿਤ ਕੀਤੀਆਂ ਗਈਆਂ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਕਾਲੀ ਦਲ ਆਪ ਸਰਕਾਰ ਦੇ ਇਹਨਾਂ ਹੱਥਕੰਡਿਆਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਉਹ ਲੋਕਾਂ ਕੋਲ ਜਾ ਕੇ ਸਰਕਾਰ ਨੂੰ ਬੇਨਕਾਬ ਕਰੇਗਾ।

ਡੀਜੀਪੀ ਦਫ਼ਤਰ ਵਿੱਚ ਮੌਜੂਦ ਸੀਨੀਅਰ ਆਗੂ:

ਅਕਾਲੀ ਦਲ ਦੇ ਪ੍ਰਧਾਨ:

ਸੁਖਬੀਰ ਸਿੰਘ ਬਾਦਲ

ਸਾਬਕਾ ਮੰਤਰੀ:

ਬਲਵਿੰਦਰ ਸਿੰਘ ਭੂੰਦੜ

ਬਿਕਰਮ ਸਿੰਘ ਮਜੀਠੀਆ

ਜਨਮੇਜਾ ਸਿੰਘ ਸੇਖੋਂ

ਡਾ ਦਲਜੀਤ ਸਿੰਘ ਚੀਮਾ

ਸਿਕੰਦਰ ਸਿੰਘ ਮਲੂਕਾ

ਮਹੇਸ਼ਇੰਦਰ ਸਿੰਘ ਗਰੇਵਾਲ

ਹੀਰਾ ਸਿੰਘ ਗਾਬੜੀਆ

ਸੁੱਚਾ ਸਿੰਘ ਲੰਗਾਹ

ਸ਼ਰਨਜੀਤ ਸਿੰਘ ਢਿੱਲੋਂ

ਬਲਦੇਵ ਸਿੰਘ ਮਾਨ

ਸਾਬਕਾ DSGMC ਪ੍ਰਧਾਨ:

ਪਰਮਜੀਤ ਸਿੰਘ ਸਰਨਾ

ਮਨਜੀਤ ਸਿੰਘ ਜੀ.ਕੇ

ਐਨ ਕੇ ਸ਼ਰਮਾ (ਸਾਬਕਾ ਵਿਧਾਇਕ)

ਮਨਤਾਰ ਸਿੰਘ ਬਰਾੜ (ਸਾਬਕਾ ਵਿਧਾਇਕ)

ਗੁਰਬਚਨ ਸਿੰਘ ਬੱਬੇਹਾਲੀ (ਸਾਬਕਾ ਵਿਧਾਇਕ)

ਜੋਗਿੰਦਰ ਸਿੰਘ ਜਿੰਦੂ (ਸਾਬਕਾ ਵਿਧਾਇਕ)

ਰਣਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ)

ਹਰਪ੍ਰੀਤ ਸਿੰਘ ਕੋਟਭਾਈ (ਸਾਬਕਾ ਵਿਧਾਇਕ)

ਐਸ ਆਰ ਕਲੇਰ (ਸਾਬਕਾ ਵਿਧਾਇਕ)

ਬਲਦੇਵ ਸਿੰਘ ਖਹਿਰਾ (ਸਾਬਕਾ ਵਿਧਾਇਕ)

ਵਰਿੰਦਰ ਸਿੰਘ ਬਾਜਵਾ (ਸਾਬਕਾ ਸੰਸਦ ਮੈਂਬਰ)

ਕੋਰ ਕਮੇਟੀ ਦੇ ਹੋਰ ਮੈਂਬਰ:

ਗੁਰਪ੍ਰੀਤ ਸਿੰਘ ਰਾਜੂ ਖੰਨਾ

ਕਮਲ ਚੇਤਲੀ

ਅਰਸ਼ਦੀਪ ਸਿੰਘ ਕਲੇਰ

ਦਰਬਾਰਾ ਸਿੰਘ ਗੁਰੂ

ਸੁਖਦੀਪ ਸਿੰਘ ਸੁਕਾਰ

ਗੁਰਚਰਨ ਸਿੰਘ ਗਰੇਵਾਲ (ਸ਼੍ਰੋਮਣੀ ਕਮੇਟੀ ਮੈਂਬਰ)

ਸਰਬਜੀਤ ਸਿੰਘ ਝਿੰਜਰ (ਯਾਦ ਪ੍ਰਧਾਨ)

ਰਣਬੀਰ ਸਿੰਘ (SOI ਪ੍ਰਧਾਨ)

Tags:    

Similar News