wheat ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ Punjab ਭਰ ’ਚ ਆੜਤੀਆਂ ਵੱਲੋਂ ਹੜਤਾਲ ਸ਼ੁਰੂ
ਅਪ੍ਰੈਲ ਤੋਂ ਪੰਜਾਬ ਭਰ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਭਰ ਦੇ ਵਿੱਚ ਆੜਤੀਆਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ
ਹੁਸ਼ਿਆਰਪੁਰ : ਅਪ੍ਰੈਲ ਤੋਂ ਪੰਜਾਬ ਭਰ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਭਰ ਦੇ ਵਿੱਚ ਆੜਤੀਆਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਆੜਤੀਆਂ ਦੀ ਮੰਗ ਹੈ ਕਿ 2% ਕਮਿਸ਼ਨ ਵਧਾ ਕੇ ਢਾਈ% ਕੀਤੀ ਜਾਵੇ। ਜਿਸ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਕਿਹਾ ਕੀ ਆੜਤੀਆਂ ਦੀ ਮੰਗ ਬਿਲਕੁਲ ਜਾਇਜ਼ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰੀ ਮੰਤਰੀ ਨੂੰ ਵੀ ਮਿਲ ਕੇ ਆਏ ਹਨ।
ਕੇਂਦਰ ਨੇ ਕੰਜੂਸੀ ਕੀਤੀ ਹੈ ਸਿਰਫ 5 ਰੁਪਏ ਹੀ ਵਧਾਏ ਹਨ। ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਸੰਘਰਸ਼ ਕਰ ਰਹੇ ਹਨ ਹੁਣ ਆੜਤੀਏ ਵੀ ਕਰਨਗੇ ਅਸੀਂ ਆੜਤੀਆਂ ਦੇ ਨਾਲ ਹਾਂ। ਪਰ ਲੋਕਾਂ ਨੂੰ ਪੰਜਾਬ ਦੇ ਕਿਸਾਨ ਨੂੰ ਕੋਈ ਵੀ ਦਿੱਕਤ ਨਾ ਆਵੇ ਸੰਬੰਧੀ ਸਾਡੀ ਗੱਲਬਾਤ ਜਾਰੀ ਹੈ। ਪਰ ਕੇਂਦਰ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਵੀ ਰੋਕਿਆ ਹੋਇਆ ਹੈ।
ਕੇਂਦਰ ਸਰਕਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ। ਪਰ ਸਾਡੇ ਵੱਲੋਂ ਪ੍ਰਬੰਧ ਮੁਕੰਮਲ ਹਨ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਭਾ ਦੇ ਉੱਘੇ ਕੰਬਾਈਨ ਨਿਰਮਾਤਾ ਦੇ ਘਰ ਉਨਾਂ ਦੇ ਵੱਡੇ ਭਰਾ ਤਰਸੇਮ ਚੰਦ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨਾਂ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਸਨ।
ਗੜਸ਼ੰਕਰ ਦੇ ਪਿੰਡ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਮਾਮਲੇ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪਾਕਿਸਤਾਨ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਪੰਜਾਬ ਭਰ ਦੇ ਵਿੱਚ ਨਸ਼ਾ ਅਤੇ ਹਥਿਆਰ ਸੁੱਟੇ ਜਾ ਰਹੇ ਹਨ। ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਮਸ਼ੀਨ ਗੰਨਾ ਫੜੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਪੂਰੀ ਮੁਸਤੈਦੀ ਵਿਖਾਰੀ ਹੈ।
ਇਹ ਬਾਹਰੀ ਤਾਕਤਾਂ ਹਨ, ਪਰ ਪੰਜਾਬ ਦੀਆਂ ਕੁਝ ਤਾਕਤਾਂ ਇੱਥੇ ਵੀ ਹਨ ਜਿਨਾਂ ਤੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਪਰ ਪੰਜਾਬ ਸਰਕਾਰ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦੇਵੇਗੀ। ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਤਾਕਤਾਂ ਦੇ ਖਿਲਾਫ ਇੱਕਜੁੱਟ ਹੋਣ ਦੀ ਲੋੜ ਹੈ।
ਅਵਤਾਰ ਸਿੰਘ ਕਰੀਮਪੁਰੀ ਦੇ ਵੱਲੋਂ 72 ਘੰਟਿਆਂ ਦੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਵੱਡਾ ਸੰਘਰਸ਼ ਉਲੀਕਾਂਗੇ। ਜਿਸ ਦਾ ਜਵਾਬ ਦਿੰਦਿਆਂ ਡਾਕਟਰ ਬਲਵੀਰ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਟਰੈਕ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਹੈ। ਜਲਦ ਹੀ ਮੁਜਰਮਾਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਉਹ ਹੁਣ ਚਾਹਿਆ ਜਾਵੇਗਾ।