Breaking : ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀਆਂ ਖ਼ਬਰਾਂ, ਸੱਚ ਕੀ ਹੈ ? ਪੜ੍ਹੋ

ਹਾਦਸਾ: ਜਵੰਦਾ ਦਾ 27 ਸਤੰਬਰ ਨੂੰ ਪਿੰਜੌਰ ਵਿੱਚ ਇੱਕ ਸਾਈਕਲ ਹਾਦਸਾ ਹੋਇਆ ਸੀ, ਜਦੋਂ ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ।

By :  Gill
Update: 2025-10-08 05:07 GMT

ਮੋਹਾਲੀ : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਪਰ ਅਦਾਰਾ ਹਮਦਰਦ ਮੀਡੀਆ ਗਰੁੱਪ ਇਸ ਦੀ ਪੁਸ਼ਟੀ ਨਹੀ ਕਰਦਾ। ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫ਼ੋਰਟਿਸਟ ਹਸਪਤਾਲ ਵਿਚ ਦਾਖ਼ਲ ।

ਨਾਲ ਹੀ ਹਾਲੇ ਰਾਜਵੀਰ ਜਵੰਦਾ ਦੀ ਮੌਤ ਬਾਰੇ ਹਸਪਤਾਲ ਨੇ ਪੁਸ਼ਟੀ ਨਹੀਂ ਕੀਤੀ।

ਦਰਅਸਲ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਹ 27 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਅਤੇ ਅੱਜ ਉਨ੍ਹਾਂ ਨੂੰ ਲਾਈਫ ਸਪੋਰਟ 'ਤੇ 12ਵਾਂ ਦਿਨ ਹੈ।

ਹਾਦਸੇ ਅਤੇ ਸਿਹਤ ਦਾ ਵੇਰਵਾ

ਹਾਦਸਾ: ਜਵੰਦਾ ਦਾ 27 ਸਤੰਬਰ ਨੂੰ ਪਿੰਜੌਰ ਵਿੱਚ ਇੱਕ ਸਾਈਕਲ ਹਾਦਸਾ ਹੋਇਆ ਸੀ, ਜਦੋਂ ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ।

ਦਿਲ ਦਾ ਦੌਰਾ: ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ (Heart Attack) ਵੀ ਪਿਆ ਸੀ।

ਮੌਜੂਦਾ ਸਥਿਤੀ: ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

ਜਵੰਦਾ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਉਨ੍ਹਾਂ ਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾਵਾਂ ਕਰ ਰਹੇ ਹਨ। ਹਾਲਾਂਕਿ, ਹਸਪਤਾਲ ਵਿੱਚ ਪਰਿਵਾਰਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਪ੍ਰਸ਼ੰਸਕਾਂ ਵਿੱਚ ਚਿੰਤਾਵਾਂ ਵਧ ਗਈਆਂ ਹਨ। ਉਨ੍ਹਾਂ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਕੋਈ ਰਸਮੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

Tags:    

Similar News